22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਵੱਟਾਂ ਲਿੱਪਣ ਵਾਲੀ ਮਸ਼ੀਨ ਤੇ ਹੋਰ ਖੇਤੀ ਸੰਦਾਂ 'ਤੇ ਸਬਸਿਡੀ ਜਾਰੀ <br/>

ਅਜੀਤ ਡੈਸਕ 29-04-2026
ਸੁਲਤਾਨਪੁਰ ਲੋਧੀ, 28 ਅਪ੍ਰੈਲ (ਨਰੇਸ਼ ਹੈਪੀ)-ਸਵੈਮ ਸਕੀਮ 'ਚ ਅਜੇ ਵੀ ਸਬਸਿਡੀ ਚੱਲ ਰਹੀ ਹੈ ਅਤੇ ਪੰਜਾਬ ਸਰਕਾਰ ਵਲੋਂ ਇਸ ਮੌਕੇ ਸਬਸਿਡੀ ਦੇ ਖੁੱਲੇ੍ਹ ਗੱਫੇ ਵੰਡੇ ਜਾ ਰਹੇ ਹਨ, ਜਿਸ 'ਚ ਗੰਨੇ ਵਾਲੀਆਂ ਸਾਰੀਆਂ ਮਸ਼ੀਨਾਂ, ਵੱਟਾਂ ਲਿੱਪਣ ਵਾਲੀਆਂ ਮਸ਼ੀਨਾਂ, ਹਰ ਤਰ੍ਹਾਂ ਦੇ ਸਪਰੇ ਪੰਪ, ਛੋਟੇ ਤੇ ਵੱਡੇ ਟਰੈਕਟਰਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਖੇਤੀ ਸੰਦਾਂ 'ਤੇ ਸਬਸਿਡੀ ਦੇ ਖੁੱਲੇ ਗੱਫੇ ਵੰਡੇ ਜਾ ਰਹੇ ਹਨ, ਇਹ ਜਾਣਕਾਰੀ ਥਿੰਦ ਮਸ਼ੀਨਰੀ ਸਟੋਰ ਦੇ ਐਮ. ਡੀ. ਜੋਗਾ ਸਿੰਘ ਥਿੰਦ ਤੇ ਰਣਜੀਤ ਸਿੰਘ ਥਿੰਦ ਨੇ ਫ਼ਤਿਹਪੁਰ ਭਗਵਾਂ ਦੇ ਰਮਨਦੀਪ ਸਿੰਘ, ਹਰਵਿੰਦਰ ਸਿੰਘ ਤਲਵੰਡੀ ਚੌਧਰੀਆਂ, ਸੰਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਫੱਤੂਢੀਂਗਾ ਤੇ ਕੁਲਬੀਰ ਸਿੰਘ ਟਿੱਬਾ ਨੂੰ ਰੋਟਾਵੇਟਰ ਮਸ਼ੀਨ ਦੇਣ ਮੌਕੇ ਗੱਲਬਾਤ ਕਰਦੇ ਹੋਏ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸਵੈਮ ਸਕੀਮ 'ਚ ਵੀ ਸਬਸਿਡੀ ਚੱਲ ਰਹੀ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ 2 ਕਰੋੜ ਦੇ ਖੇਤੀ ਸੰਦ ਖ਼ਰੀਦਣ ਤੇ 80 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਦਿੱਤੀ ਜਾ ਰਹੀ ਸਬਸਿਡੀ ਦਾ ਵੱਧ ਤੋਂ ਵੱਧ ਲਾਹਾ ਲੈਣ | ਉਨ੍ਹਾਂ ਇਸ ਮੌਕੇ ਖੇਤੀ ਸੰਦਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ | ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਕੁਲਬੀਰ ਸਿੰਘ ਟਿੱਬਾ ਨੇ ਇਸ ਮੌਕੇ ਕਿਹਾ ਕਿ ਅੱਜ ਦਾ ਯੁੱਗ ਮਸ਼ੀਨੀ ਯੁੱਗ ਹੈ ਤੇ ਕਿਸਾਨਾਂ ਕੋਲ ਹਰ ਤਰ੍ਹਾਂ ਦੇ ਖੇਤੀ ਸੰਦ ਹੋਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ | ਉਨ੍ਹਾਂ ਥਿੰਦ ਮਸ਼ੀਨਰੀ ਸਟੋਰ ਵਲੋਂ ਹੀ ਹਰ ਤਰਾਂ ਦੇ ਖੇਤੀ ਸੰਦ ਮੁਹੱਈਆ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ |

ਪਿਛਲੀ ਖ਼ਬਰ ਸਰਕਾਰ ਵਲੋਂ ਨਵੇਂ ਓ.ਸੀ.ਆਈ. ਕਾਰਡਾਂ ਲਈ ਅਰਜ਼ੀ ਫ਼ੀਸ 275 ਡਾਲਰ ਨਿਰਧਾਰਤ ਅਗਲੀ ਖ਼ਬਰ ਧੁੱਸੀ ਬੰਨ੍ਹ 'ਤੇ ਗਿੱਦੜਪਿੰਡੀ ਤੋਂ ਫਿਲੌਰ ਤੱਕ ਬਣਨ ਵਾਲੀ ਸੜਕ ਦਾ ਸੰਤ ਸੀਚੇਵਾਲ ਨੇ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।