ਨਵੀਂ ਦਿੱਲੀ, 17 ਮਈ (ਏਜੰਸੀ)-ਆਈ.ਪੀ.ਐਲ. ਦੇ 62ਵੇਂ ਮੈਚ ਵਿਚ ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ 5 ਵਿਕਟਾਂ ਨਾਲ ਹਰਾਇਆ | ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 193/8 ਦੌੜਾਂ ਬਣਾਈਆਂ | ਰਾਜਸਥਾਨ ਦੀ ਸ਼ੁਰੂਆਤ ਮਾੜੀ ਰਹੀ, ਦੂਜੇ ਹੀ ਓਵਰ 'ਚ ਯਸ਼ਸਵੀ ਜੈਸਵਾਲ (12 ਦੌੜਾਂ) ਦੀ ਵਿਕਟ ਗੁਆ ਦਿੱਤੀ | ਹਾਲਾਂਕਿ, ਵੈਭਵ ਸੂਰਿਆਵੰਸ਼ੀ ਨੇ ਆਪਣੀ ਬੱਲੇਬਾਜ਼ੀ ਨਾਲ ਧਮਾਕੇਦਾਰ ਰਫ਼ਤਾਰ ਬਣਾਈ ਰੱਖੀ | ਵੈਭਵ ਨੇ 46 ਦÏੜਾਂ ਦੀ ਪਾਰੀ ਖੇਡੀ ਤੇ ਰਿਆਨ ਪਰਾਗ ਨੇ 51 ਦੌੜਾਂ ਬਣਾਈਆਂ | ਇਸ ਦੌਰਾਨ ਧਰੁਵ ਜੁਰੇਲ ਨੇ 53 ਦÏੜਾਂ ਦੀ ਪਾਰੀ ਖੇਡੀ, ਪਰ ਉਹ ਜਲਦੀ ਸਕੋਰ ਨਹੀਂ ਬਣਾ ਸਕਿਆ | ਨਤੀਜੇ ਵਜੋਂ, ਰਾਜਸਥਾਨ ਰਾਇਲਜ਼ ਨੇ ਆਪਣੀ ਗਤੀ ਗੁਆ ਦਿੱਤੀ ਤੇ 200 ਦੌੜਾਂ ਦੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ | ਦਿੱਲੀ ਕੈਪੀਟਲਸ ਨੇ ਦੌੜ ਦਾ ਪਿੱਛਾ ਕਰਨ 'ਚ ਸ਼ਾਨਦਾਰ ਸ਼ੁਰੂਆਤ ਕੀਤੀ¢ ਕੇ.ਐਲ. ਰਾਹੁਲ ਅਤੇ ਅਭਿਸ਼ੇਕ ਪੋਰੇਲ ਨੇ ਪਹਿਲੀ ਵਿਕਟ ਲਈ 105 ਦÏੜਾਂ ਦੀ ਸਾਂਝੇਦਾਰੀ ਕੀਤੀ | ਪੋਰੇਲ ਨੇ 31 ਗੇਂਦਾਂ 'ਚ 51 ਦÏੜਾਂ ਬਣਾਈਆਂ | ਪੋਰੇਲ ਦੇ ਆਊਟ ਹੋਣ ਤੋਂ ਥੋੜ੍ਹੀ ਦੇਰ ਬਾਅਦ, ਰਾਹੁਲ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਇਸ ਤੋਂ ਬਾਅਦ ਸਾਹਿਲ ਪਾਰੇਖ ਜਲਦ ਹੀ ਵਿਕਟ ਗਵਾ ਬੈਠੇ ਪਰ ਅਕਸ਼ਰ ਪਟੇਲ ਵਲੋਂ ਸ਼ਾਨਦਾਰ ਬੱਲੇਬਾਜ਼ੀ ਨੂੰ ਜਾਰੀ ਰੱਖਿਆ ਗਿਆ ਤੇ ਜਿਸ ਸਦਕਾ ਦਿੱਲੀ ਨੇ 19.2 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 197 ਦੌੜਾਂ ਬਣਾਉਂਦੇ ਹੋਏ ਮੈਚ 'ਚ ਜਿੱਤ ਹਾਸਿਲ ਕੀਤੀ |
ਦਿੱਲੀ ਨੇ ਰਾਜਸਥਾਨ ਨੂੰ 5 ਵਿਕਟਾਂ ਨਾਲ ਹਰਾਇਆ <br/>
ਅਜੀਤ ਡੈਸਕ
18-05-2026