25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵਲੋਂ 1.24 ਲੱਖ ਰੁਪਏ ਦੀ ਲਾਗਤ ਨਾਲ 30 ਵਿਦਿਆਰਥੀਆਂ ਨੂੰ ਸਾਈਕਲ ਭੇਟ

ਅਜੀਤ ਡੈਸਕ 18-05-2026
ਦਸੂਹਾ, 17 ਮਈ (ਭੁੱਲਰ)- ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪਿੰਡ ਝਿੰਗੜ ਕਲਾ ਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪਿੰਡ ਬੋਦਲਾਂ ਵਿੱਚ ਪੜ੍ਹ ਰਹੇ 30 ਵਿਦਿਆਰਥੀਆਂ ਨੂੰ 1.24 ਲੱਖ ਰੁਪਏ ਦੀ ਲਾਗਤ ਨਾਲ ਸਾਈਕਲ ਭੇਂਟ ਕੀਤੇ ਗਏ | ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਸਤਪਾਲ ਸਿੰਘ ਬਿੱਟੂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਸਕੂਲਾਂ ਦੇ ਵਿਚ ਪੜ੍ਹ ਰਹੇ ਲੋੜਵੰਦ ਬੱਚੇ ਜੋ ਕਰੀਬ ਤਿੰਨ ਚਾਰ ਕਿਲੋਮੀਟਰ ਦੀ ਦੂਰੀ ਨੂੰ ਤਹਿ ਕਰਕੇ ਸਕੂਲ ਆਉਂਦੇ ਹਨ | ਉਨ੍ਹਾਂ ਨੂੰ ਸਕੂਲ ਵਿਚ ਆਉਣ-ਜਾਣ ਵਿੱਚ ਕਾਫੀ ਕਠਿਨਾਈ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਗਰਮੀਆਂ ਦਾ ਮੌਸਮ ਆਉਣ ਕਰਕੇ ਗੁਰੂ ਮਾਨਿਓ ਗ੍ਰੰਥ ਸੇਵਾ ਸੋਸਾਇਟੀ ਵਲੋਂ 30 ਪੜ੍ਹ ਰਹੇ ਬੱਚਿਆਂ ਨੂੰ ਨਵੇਂ ਸਾਈਕਲ ਲੈ ਕੇ ਦਿੱਤੇ ਗਏ ਹਨ ਜਿਨਾਂ ਦੀ ਕੀਮਤ 1 ਲੱਖ 24 ਹਜਾਰ ਆਈ ਹੈ | ਉਨ੍ਹਾਂ ਦੱਸਿਆ ਕਿ ਸਤਿੰਦਰ ਸਿੰਘ ਮਿੱਠੀ ਐਨ.ਆਰ.ਆਈ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ | ਇਸ ਮੌਕੇ ਪਿ੍ੰਸੀਪਲ ਰਣਜੀਤ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਜਵੀਰ ਸਿੰਘ, ਦਵਿੰਦਰ ਸਿੰਘ, ਕੈਪਟਨ ਸਤਪਾਲ ਸਿੰਘ ਭੰਗੂ, ਬਲਜੀਤ ਸਿੰਘ ਕਲਸੀ, ਭੁਪਿੰਦਰ ਸਿੰਘ, ਬਿਕਰਮਜੀਤ ਸਿੰਘ, ਗੁਰਦਿਆਲ ਸਿੰਘ, ਵਿੱਕੀ ਸਾਹੀ, ਦਿਲਪ੍ਰੀਤ ਸਿੰਘ, ਚਰਨਜੀਤ ਸਿੰਘ ਬਿੱਟੂ, ਰਣਜੀਤ ਸਿੰਘ ਬਾਜਵਾ, ਮੋਨੂ, ਸ਼ਰਨਜੀਤ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਦਿੱਲੀ ਨੇ ਰਾਜਸਥਾਨ ਨੂੰ 5 ਵਿਕਟਾਂ ਨਾਲ ਹਰਾਇਆ <br/> ਅਗਲੀ ਖ਼ਬਰ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਪਿੰਡ ਬਨਿਆਲ ਨੂੰ 6 ਲੱਖ ਰੁਪਏ ਦੀ ਗਰਾਂਟ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।