25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਪਿੰਡ ਬਨਿਆਲ ਨੂੰ 6 ਲੱਖ ਰੁਪਏ ਦੀ ਗਰਾਂਟ ਜਾਰੀ

ਅਜੀਤ ਡੈਸਕ 18-05-2026
ਦਸੂਹਾ, 17 ਮਈ (ਕੌਸ਼ਲ)– ਹਲਕਾ ਦਸੂਹਾ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਦਿੰਦਿਆਂ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਪਿੰਡ ਬਨਿਆਲ ਦੇ ਵਿਕਾਸ ਲਈ 6 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਹ ਗਰਾਂਟ ਪਿੰਡ ਦੇ ਸ਼ਮਸ਼ਾਨਘਾਟ ਅਤੇ ਗਲੀਆਂ ਦੇ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈ ਹੈ | ਇਸ ਮੌਕੇ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਵਲੋਂ ਵਿਧਾਇਕ ਘੁੰਮਣ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਸਰਕਾਰ ਵਲੋਂ ਲਗਾਤਾਰ ਫ਼ੰਡ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ | ਸਰਪੰਚ ਭੁਪਿੰਦਰ ਸਿੰਘ ਨੇ ਕਿਹਾ ਕਿ ਪਿੰਡ ਬਨਿਆਲ ਵਿਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਇਹ ਗਰਾਂਟ ਪਿੰਡ ਦੀਆਂ ਮੁੱਖ ਲੋੜਾਂ ਨੂੰ ਪੂਰਾ ਕਰਨ ਵਿਚ ਮਦਦਗਾਰ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਅਤੇ ਗਲੀਆਂ ਦੇ ਸੁਧਾਰ ਨਾਲ ਪਿੰਡ ਦੀ ਨੁਹਾਰ ਬਦਲੇਗੀ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ | ਇਸ ਮੌਕੇ ਪੰਚ ਮਲਕੀਤ ਸਿੰਘ, ਪੰਚ ਸੋਹਣ ਲਾਲ, ਪੰਚ ਪਰਮਜੀਤ ਸਿੰਘ, ਪੰਚ ਸੁਰਜੀਤ ਸਿੰਘ, ਪੰਚ ਜਗਜੀਤ ਸਿੰਘ, ਕੁਲਦੀਪ ਸਿੰਘ ਨਾਮਧਾਰੀ, ਪੂਰਨ ਸਿੰਘ ਨਾਮਧਾਰੀ, ਲਖਵੀਰ ਸਿੰਘ, ਮਾਸਟਰ ਮੰਗਲ ਸਿੰਘ, ਸੁਰਜੀਤ ਸਿੰਘ ਲੰਬੜਦਾਰ, ਬਖ਼ਸ਼ੀਸ਼ ਸਿੰਘ, ਰਾਮ ਲਾਲ, ਧਰਮਪਾਲ ਸਿੰਘ, ਪਿਆਰਾ ਲਾਲ, ਸਰਪੰਚ ਬਲਤੇਜ ਰਾਗੋਵਾਲ, ਸਰਪੰਚ ਭਗਵਾਨ ਸਿੰਘ ਮੋਰੀਆਂ ਅਤੇ ਸਰਪੰਚ/ਸਮਿਤੀ ਮੈਂਬਰ ਗੁਰਪ੍ਰੀਤ ਸਿੰਘ ਲਵਲੀ ਕੱਲੋਵਾਲ ਵੀ ਹਾਜ਼ਰ ਸਨ | ਪਿੰਡ ਵਾਸੀਆਂ ਨੇ ਕਿਹਾ ਕਿ ਹਲਕਾ ਦਸੂਹਾ ਵਿਚ ਵਿਕਾਸ ਦੀ ਲਹਿਰ ਚੱਲ ਰਹੀ ਹੈ ਅਤੇ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਨਾਲ ਜੁੜ ਰਹੇ ਹਨ |
ਪਿਛਲੀ ਖ਼ਬਰ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵਲੋਂ 1.24 ਲੱਖ ਰੁਪਏ ਦੀ ਲਾਗਤ ਨਾਲ 30 ਵਿਦਿਆਰਥੀਆਂ ਨੂੰ ਸਾਈਕਲ ਭੇਟ ਅਗਲੀ ਖ਼ਬਰ ਵਿਜੇ ਅਰੋੜਾ ਸਰਬਸੰਮਤੀ ਨਾਲ ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।