ਚੇਨਈ, 18 ਮਈ (ਏਜੰਸੀ)-ਆਈ.ਪੀ.ਐਲ. ਦੇ 63ਵੇਂ ਮੈਚ 'ਚ ਹੈਦਰਾਬਾਦ ਨੇ ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ | ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਚੇਨਈ ਨੇ 7 ਵਿਕਟਾਂ ਦੇ ਨੁਕਸਾਨ 'ਤੇ ਕੁੱਲ 180 ਦੌੜਾਂ ਬਣਾਈਆਂ | ਚੇਨਈ ਦੀ ਸ਼ੁਰੂਆਤ ਖਾਸ ਤੌਰ 'ਤੇ ਮਜ਼ਬੂਤ ਨਹੀਂ ਰਹੀ | ਸੰਜੂ ਸੈਮਸਨ 27 ਦÏੜਾਂ ਦੇ ਨਿੱਜੀ ਸਕੋਰ 'ਤੇ ਆਉਟ ਹੋ ਗਏ | ਉਰਵਿਲ ਪਟੇਲ ਨੇ ਵੀ 13 ਦੌੜਾਂ ਤੇ ਕਾਰਤਿਕ ਨੇ 19 ਗੇਂਦਾਂ 'ਤੇ 32 ਦੌੜਾਂ ਬਣਾਈਆਂ | ਕਪਤਾਨ ਰੁਤੁਰਾਜ ਗਾਇਕਵਾੜ ਨੇ 21 ਗੇਂਦਾਂ 'ਤੇ ਸਿਰਫ਼ 15 ਦÏੜਾਂ ਬਣਾਈਆਂ | ਇਸ ਤੋਂ ਬਾਅਦ, ਸ਼ਿਵਮ ਦੂਬੇ ਤੇ ਡੇਵਾਲਡ ਬ੍ਰੇਵਿਸ ਨੇ ਮਿਲ ਕੇ ਪੰਜਵੀਂ ਵਿਕਟ ਲਈ 59 ਦÏੜਾਂ ਦੀ ਸਾਂਝੇਦਾਰੀ ਕੀਤੀ | ਬ੍ਰੇਵਿਸ ਨੇ 27 ਗੇਂਦਾਂ 'ਤੇ 44 ਦÏੜਾਂ ਦਾ ਯੋਗਦਾਨ ਪਾਇਆ | ਸ਼ਿਵਮ ਦੂਬੇ ਨੇ 23 ਗੇਂਦਾਂ 'ਤੇ 26 ਦÏੜਾਂ ਦੀ ਪਾਰੀ ਖੇਡੀ | ਪ੍ਰਸ਼ਾਂਤ ਵੀਰ ਪਾਰੀ ਦੀ ਆਖਰੀ ਗੇਂਦ 'ਤੇ ਆਊਟ ਹੋ ਗਏ | ਟੀਚੇ ਦੀ ਪ੍ਰਾਪਤੀ ਲਈ ਹੈਦਰਾਬਾਦ ਦੀ ਸ਼ੁਰੂਆਤ ਵੀ ਮਾੜੀ ਰਹੀ | ਟ੍ਰੈਵਿਸ ਹੈੱਡ 6 ਦÏੜਾਂ ਬਣਾ ਆਉਟ ਹੋ ਗਏ | ਅਭਿਸ਼ੇਕ ਸ਼ਰਮਾ ਨੇ ਵੀ 26 ਦੌੜਾਂ ਹੀ ਜੋੜੀਆਂ | ਇਸ ਤੋਂ ਬਾਅਦ ਈਸ਼ਾਨ ਕਿਸ਼ਨ ਤੇ ਹੇਨਰਿਕ ਕਲਾਸੇਨ ਨੇ ਤੀਜੀ ਵਿਕਟ ਲਈ 75 ਦÏੜਾਂ ਦੀ ਅਹਿਮ ਸਾਂਝੇਦਾਰੀ ਕਰਕੇ ਹੈਦਰਾਬਾਦ ਨੂੰ ਸੰਭਾਲਿਆ | ਕਲਾਸੇਨ ਨੇ 26 ਗੇਂਦਾਂ 'ਚ 47 ਦÏੜਾਂ ਬਣਾਈਆਂ | ਜਦਕਿ ਇਸ਼ਾਨ ਨੇ 70 ਦੌੜਾਂ ਦੀ ਇਕ ਸ਼ਾਨਦਾਰ ਪਾਰੀ ਖੇਡੀ ਜਿਸਦੇ ਨਤੀਜੇ ਵਜੋਂ ਹੈਦਰਾਬਾਦ ਨੇ 5 ਵਿਕਟਾਂ ਦੇ ਨੁਕਸਾਨ 'ਤੇ 181 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ |
ਹੈਦਰਾਬਾਦ ਪਲੇਆਫ਼ 'ਚ ਪਹੁੰਚੀ, ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ <br/>
ਅਜੀਤ ਡੈਸਕ
19-05-2026