24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਆਸਟ੍ਰੇਲੀਅਨ ਸਿੱਖ ਗੇਮਸ ਦੀ ਨੈਸ਼ਨਲ ਕਮੇਟੀ ਦੀ ਪ੍ਰਧਾਨਗੀ ਚੋਣ ਦਲਜੀਤ ਸਿੰਘ ਧਾਮੀ ਨੇ ਜਿੱਤੀ

ਅਜੀਤ ਡੈਸਕ 15-06-2026

ਬਿ੍ਸਬੇਨ, ਸਿਡਨੀ 14 ਜੂਨ ( ਮਹਿੰਦਰ ਪਾਲ ਸਿੰਘ ਕਾਹਲੋਂ, ਹਰਕੀਰਤ ਸਿੰਘ ਸੰਧਰ)-ਸੰਸਾਰ ਭਰ ਦੇ ਸਿੱਖਾਂ ਵਿਚ ਆਪਣੀ ਵਿਲੱਖਣ ਪਛਾਣ ਬਣਾਈ ਆਸਟ੍ਰੇਲੀਅਨ ਸਿੱਖ ਗੇਮਸ ( ਖੇਡਾਂ) ਦੀ ਨੈਸ਼ਨਲ ਕਮੇਟੀ ਦੀ ਚੋਣ 'ਚ ਬਿ੍ਸਬੇਨ ਕਾਲਮਵੇਲ ਕਲੱਬ ਦੇ ਦਲਜੀਤ ਸਿੰਘ ਧਾਮੀ ਨੇ ਆਪਣੇ ਮੁਕਾਬਲੇ ਦੇ ਉਮੀਦਵਾਰ ਨੂੰ 32-14 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ | ਉਨ੍ਹਾਂ ਦੇ ਨਾਲ ਨਿਉ ਫਾਰਮ ਕਲੱਬ ਦੇ ਜਸਦੇਵ ਸਿੰਘ ਬੱਲ ਸੈਕਟਰੀ, ਜਗਦੀਪ ਸਿੰਘ ਭਿੰਡਰ ਖਜ਼ਾਨਚੀ, ਦੇ ਅਹੁਦੇਦਾਰ ਵਜੋਂ ਚੋਣ ਜਿੱਤੇ | ਵਾਇਸ ਪ੍ਰਧਾਨ ਵਜੋਂ ਗੁਰਪ੍ਰੀਤ ਸਿੰਘ ਵਿਕਟੋਰੀਆ , ਸਭਿਆਚਾਰ ਅਹੁਦੇ ਤੇ ਜੋਤੀ ਅਮਰਜੋਤ ਗੁਰਾਇਆ ਤੇ ਹਰਪਾਲ ਕੋਰ ਸੰਧੂ, ਔਰਤ ਪ੍ਰਤੀਨਿਧੀ ਜੈਸਕਾ ਸਰਨਾ ਤੇ ਸਤਵਿੰਦਰ ਕੋਰ, ਸਪੋਰਟ ਸਕੱਤਰ ਹਰਪ੍ਰੀਤ ਸਿੰਘ ਸਿਡਨੀ ਤੇ ਨਰਿੰਦਰ ਸਿੰਘ ਵਿਕਟੋਰੀਆ ਚੁਣੇ ਗਏ | ਇਨ੍ਹਾਂ ਚੋਣਾਂ 'ਚ ਆਸਟ੍ਰੇਲੀਆ ਭਰ ਦੇ 47 ਸਿੱਖ ਖੇਡ ਕਲੱਬਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਇਸ ਵਿਚ ਹਿੱਸਾ ਲਿਆ | ਆਮ ਸਿੱਖ ਭਾਈਚਾਰੇ ਨੂੰ ਇਕ ਚਿੰਤਾ ਸੀ ਕਿ ਇਹ ਖੇਡਾਂ ਭਾਰਤੀ ਸਿਆਸਤ ਦੀ ਭੇਟ ਨਾ ਚੜ੍ਹ ਜਾਣ ਤੇ ਖੇਡਾਂ ਨਾਲ ਜ਼ਮੀਨੀ ਪੱਧਰ ਤੇ ਜੁੜੇ ਹੋਏ ਖਿਡਾਰੀ ਹੀ ਇਸ ਖੇਡ ਕਮੇਟੀ ਦੇ ਅਹੁਦੇਦਾਰ ਬਣਨ | ਨਵੇਂ ਕਮੇਟੀ ਦੇ ਬਹੁਤੇ ਮੈਂਬਰ ਆਪ ਖੁਦ ਖੇਡ ਮੈਦਾਨਾਂ ਵਿੱਚ ਬਤੌਰ ਖਿਡਾਰੀ ਖੇਡ ਦੇ ਰਹੇ ਹਨ |

ਪਿਛਲੀ ਖ਼ਬਰ ਡਾ. ਸਤਵੰਤ ਕੌਰ ਮਹਿਬੂਬ ਦਾ ਸਿਡਨੀ ਦੇ ਗੁਰਦੁਆਰਾ ਗਲੈਨਵੁੱਡ ਵਿਖੇ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸਿਡਨੀ ਵਿਚ 'ਮੇਲਾ ਤੀਆਂ ਦਾ' 'ਤੇ ਲੱਗੀਆਂ ਪੰਜਾਬੀ ਸਭਿਆਚਾਰ ਦੀਆਂ ਰੌਣਕਾਂ 21ਵੇਂ ਤੀਆਂ ਮੇਲੇ ਵਿਚ ਹਜ਼ਾਰਾਂ ਔਰਤਾਂ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।