06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸਵਿਟਜ਼ਰਲੈਂਡ ਦੀ ਕੈਨੇਡਾ ’ਤੇ ਸ਼ਾਨਦਾਰ ਜਿੱਤ

ਅਜੀਤ ਡੈਸਕ 26-06-2026

ਵੈਨਕੂਵਰ, 25 ਜੂਨ (ਏਜੰਸੀ)- ਵੈਨਕੂਵਰ ਦੇ ਬੀ. ਸੀ. ਪਲੇਸ ਸਟੇਡੀਅਮ ’ਚ ਖੇਡੇ ਗਏ ਗਰੁੱਪ-ਬੀ ਦੇ ਦੂਸਰੇ ਮੁਕਾਬਲੇ ’ਚ ਸਵਿਟਜਰਲੈਂਡ ਨੇ ਕੈਨੇੋਡਾ ਨੂੰ 2-1 ਨਾਲ ਹਰਾ ਕੇ ਗਰੁੱਪ ’ਚ ਬਾਜ਼ੀ ਮਾਰ ਲਈ। ਪਹਿਲੇ ਅੱਧ ’ਚ ਦੋਵਾਂ ਟੀਮਾਂ ਦਰਮਿਆਨ ਸਖਤ ਟੱਕਰ ਵੇਖਣ ਨੂੰ ਮਿਲੀ। ਸਵਿਟਜ਼ਰਲੈਂਡ ਵਲੋਂ ਪਹਿਲਾ ਗੋਲ ਰੂਬੇਨ ਵਰਗਾਸ ਨੇ 46ਵੇਂ ਮਿੰਟ ’ਚ ਕੀਤਾ ਅਤੇ 57ਵੇਂ ਮਿੰਟ ’ਚ ਜੋਹਾਨ ਮੰਜ਼ਾਂਬੀ ਨੇ ਦੂਸਰਾ ਗੋਲ ਕਰਕੇ ਟੀਮ ਲਈ ਬੜਤ ਬਣਾਈ। ਮੈਚ ਦੇ ਦੂਜੇ ਅੱਧ ’ਚ 76ਵੇਂ ਮਿੰਟ ’ਚ ਕੈਨੇਡਾ ਦੇ ਪ੍ਰੋਮਾਈਸ ਡੇਵਿਡ ਨੇ ਗੋਲ ਕਰਕੇ ਆਪਣਾ ਮੁਕਾਬਲਾ 2-1 ’ਤੇ ਲੈ ਆਂਦਾ। ਸਵਿਟਜ਼ਰਲੈਂਡ ਦੀ ਟੀਮ ਨੇ ਮੈਚ ਦੇ ਆਖਰੀ ਮਿੰਟ ਤੱਕ 2-1 ਨਾਲ ਬੜਤ ਬਰਕਰਾਰ ਰੱਖੀ ਅਤੇ ਮੈਚ ਆਪਣੇ ਨਾਂਅ ਕਰ ਲਿਆ। ਸਵਿਟਜ਼ਰਲੈਂਡ ਨੇ 2-1 ਨਾਲ ਜਿੱਤ ਪ੍ਰਾਪਤ ਕਰਕੇ 7 ਅੰਕਾਂ ਨਾਲ ਗਰੁੱਪ ਬੀ ’ਚ ਪਹਿਲਾ ਸਥਾਨ ਪ੍ਰਾਪਤ ਕਰ ਲਿਆ, ਜਦੋਂ ਕਿ ਕੈਨੇਡਾ 4 ਅੰਕਾਂ ਦੇ ਨਾਲ ਦੂਸਰੇ ਸਥਾਨ ’ਤੇ ਰਹਿ ਕੇ ਨਾਕਆਊਟ ’ਚ ਪਹੁੰਚ ਗਿਆ।

ਪਿਛਲੀ ਖ਼ਬਰ ਨੇਮਾਰ ਦੀ ਵਾਪਸੀ ਨੇ ਪ੍ਰਸੰਸਕਾਂ ’ਚ ਭਰਿਆ ਜੋਸ਼ ਅਗਲੀ ਖ਼ਬਰ ਵਿਨੀਸੀਅਸ ਜੂਨੀਅਰ ਦਾ ਡਬਲ ਧਮਾਕਾ, ਬ੍ਰਾਜ਼ੀਲ ਨੇ ਸਕਾਟਲੈਂਡ ਨੂੰ 3-0 ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।