07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਜਿੱਤ ਤੋਂ ਬਾਅਦ ਭਾਵੁਕ ਹੋਏ ਰੋਨਾਲਡੋ, ਡਿਓਗੋ ਜੋਟਾ ਨੂੰ ਕੀਤਾ ਯਾਦ

ਅਜੀਤ ਡੈਸਕ 04-07-2026
ਇਕ ਸ਼ਾਨਦਾਰ ਜਿੱਤ ਤੋਂ ਬਾਅਦ ਸਟਾਰ ਖਿਡਾਰੀ ਰੋਨਾਲਡੋ ਜਸ਼ਨਾਂ ਦੌਰਾਨ ਭਾਵੁਕ ਨਜ਼ਰ ਆਏ । ਰੋਨਾਲਡੋ ਨੇ ਆਪਣੇ ਸਵਰਗੀ ਸਾਥੀ ਡਿਓਗੋ ਜੋਟਾ ਨੂੰ ਯਾਦ ਕੀਤਾ ਤੇ ਜਿੱਤ ਨੂੰ ਉਨ੍ਹਾਂ ਨੂੰ ਸਮਰਪਿਤ ਕੀਤਾ। ਜ਼ਿਕਰਯੋਗ ਹੈ ਕਿ ਇਕ ਸਾਲ ਪਹਿਲਾਂ ਡਿਓਗੋ ਜੋਟਾ ਦੀ 3 ਜੁਲਾਈ ਨੂੰ ਇਕ ਕਾਰ ਹਾਦਸੇ ’ਚ ਦਿਹਾਂਤ ਹੋ ਗਿਆ ਸੀ। ਡਿਓਗੋ ਜੋਟਾ ਪੁਰਤਗਾਲ ਲਈ 21 ਨੰਬਰ ਦੀ ਜਰਸੀ ਪਹਿਨ ਕੇ ਮੈਦਾਨ ’ਤੇ ਉਤਰਦੇ ਸਨ। ਇਸੇ ਕਰਕੇ ਕ੍ਰੋਏਸ਼ੀਆ ਵਿਰੁੱਧ ਜਿੱਤ ਤੋਂ ਬਾਅਦ, ਰੋਨਾਲਡੋ ਨੇ ਆਪਣੀ 7 ਨੰਬਰ ਦੀ ਜਰਸੀ ਉਤਾਰੀ ਤੇ 21 ਨੰਬਰ ਦੀ ਜਰਸੀ ਪਹਿਨ ਕੇ ਮੈਦਾਨ ’ਤੇ ਰਹੇ।
ਪਿਛਲੀ ਖ਼ਬਰ ਸਵਿਟਜ਼ਰਲੈਂਡ ਨੇ ਗੱਡਿਆ ਜਿੱਤ ਦਾ ਝੰਡਾ, ਅਲਜੀਰੀਆ ਵਿਸ਼ਵ ਕੱਪ ਤੋਂ ਬਾਹਰ ਅਗਲੀ ਖ਼ਬਰ ਰੋਨਾਲਡੋ ਦੇ ਇਤਿਹਾਸਕ ਗੋਲ ਨੇ ਪੁਰਤਗਾਲ ਨੂੰ ਰਾਊਂਡ ਆਫ਼ 16 ’ਚ ਪਹੁੰਚਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।