02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਰੋਮਾਂਚਕ ਮੈਚ ’ਚ ਮਿਸਰ ਨੇ ਪਹਿਲੀ ਵਾਰ ਜਿੱਤਿਆ ਨਾਕਆਉਟ ਮੁਕਾਬਲਾ

ਅਜੀਤ ਡੈਸਕ 04-07-2026

 ਆਰਲਿੰਗਟਨ, 3 ਜੁਲਾਈ (ਏਜੰਸੀ)-ਫੀਫਾ ਵਿਸ਼ਵ ਕੱਪ 2026 ਦੇ 32ਵੇਂ ਦੌਰ ਦੇ ਮੈਚ ’ਚ ਮਿਸਰ ਨੇ ਆਸਟ੍ਰਲੀਆ ਨੂੰ ਪੈਨਲਟੀ ਸ਼ੂਟਆਉਟ ’ਚ ਹਰਾ ਕੇ ਆਪਣਾ ਪਹਿਲਾ ਨਾਕਆਊਟ ਮੁਕਾਬਲਾ ਜਿੱਤਿਆ ਤੇ ਰਾਊਂਡ ਆਫ਼ 16 ’ਚ ਆਪਣੀ ਜਗ੍ਹਾ ਪੱਕੀ ਕੀਤੀ। ਮੈਚ ਸ਼ੁਰੂਆਤ ਤੋਂ ਹੀ ਰੋਮਾਂਚ ਭਰਪੂਰ ਰਿਹਾ। ਇਮਾਮ ਅਸ਼ੂਰ ਦੇ 13ਵੇਂ ਮਿੰਟ ਦੇ ਗੋਲ ਦੀ ਬਦੌਲਤ ਮਿਸਰ ਨੇ 1-0 ਦੀ ਬੜ੍ਹਤ ਬਣਾਈ। ਸ਼ੁਰੂਆਤੀ ਲੀਡ ਲੈਣ ਤੋਂ ਬਾਅਦ, ਮਿਸਰ ਨੇ ਅਨੁਸ਼ਾਸਿਤ ਰੱਖਿਆਤਮਕ ਖੇਡ ਦਿਖਾਈ ਤੇ ਆਸਟ੍ਰੇਲੀਆ ਨੂੰ ਬਰਾਬਰੀ ਕਰਨ ਦੇ ਕਿਸੇ ਵੀ ਮਹੱਤਵਪੂਰਨ ਮੌਕੇ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ, ਆਸਟ੍ਰੇਲੀਆ ਨੇ ਕਬਜ਼ਾ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਕੰਟਰੋਲ ਦੀ ਘਾਟ ਸਪੱਸ਼ਟ ਨਜ਼ਰ ਆਈ। ਮਿਸਰ ਨੇ ਪਹਿਲੇ ਅੱਧ ਦਾ ਅੰਤ ਇਕ ਸ਼ਾਨਦਾਰ 1-0 ਦੀ ਲੀਡ ਨਾਲ ਕੀਤਾ। ਦੂਜੇ ਅੱਧ ਦੀ ਸ਼ੁਰੂਆਤ ਤੋਂ ਆਸਟ੍ਰੇਲੀਆ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਮਿਸਰ ਨੇ ਲੀਡ ਨੂੰ ਹੋਰ ਬੇਹਤਰ ਬਣਾਉਣ ਦੀ ਯੋਜਨਾ ਕੀਤੀ। ਪਰ ਮਿਸਰ ਨੂੰ ਉਸ ਮੌਕੇ ਇਕ ਵੱਡਾ ਝਟਕਾ ਲੱਗਾ ਜਦ 55ਵੇਂ ਮਿੰਟ ’ਤੇ ਮਿਸਰ ਦੇ ਮੁਹੰਮਦ ਹੈਨੀ ਨੇ ਆਪਣਾ ਹੀ ਗੋਲ ਕਰਕੇ ਆਸਟ੍ਰੇਲਿਆ ਨੂੰ 1-1 ਦੀ ਬਰਾਬਰੀ ਦਿਵਾ ਦਿੱਤੀ। ਇਸ ਮੌਕੇ ਤੋਂ ਬਾਅਦ ਦੋਵਾਂ ਟੀਮਾਂ ਬਰਾਬਰੀ ’ਤੇ ਪਹੁੰਚ ਕੇ ਜਿੱਤ ਲਈ ਇਕ ਅਹਿਮ ਗੋਲ ਕਰਨ ਦੀ ਭਾਲ ਕਰਦੀਆਂ ਦਿਖਾਈ ਦਿੱਤੀਆਂ। ਦੋਵਾਂ ਵਲੋਂ ਹਮਲਾਵਰ ਖੇਡ ਦਿਖਾਈ ਗਈ ਤੇ ਜਿਵੇਂ ਜਿਵੇਂ ਸਮਾਂ ਘੱਟ ਰਿਹਾ ਸੀ ਮੈਚ ਦਾ ਰੋਮਾਂਚ ਦੁਗਣਾ ਹੋ ਰਿਹਾ ਸੀ। ਡੱਲਾਸ ਸਟੇਡੀਅਮ ਮੌਜੂਦ 70,244 ਪ੍ਰਸ਼ੰਸਕਾਂ ਇਸ ਗੱਲ ਦੀ ਗਵਾਹੀ ਦੇ ਰਹੇ ਸਨ। ਉਨ੍ਹਾਂ ਵਲੋਂ ਆਪੋ-ਆਪਣੀ ਟੀਮ ਲਈ ਹੌਸਲਾ ਅਫਜ਼ਾਈ ਕੀਤੀ। ਦੋਵਾਂ ਟੀਮਾਂ ਨੇ ਇਸ ਦੌਰਾਨ ਕਈ ਮੌਕੇ ਬਣਾਏ ਪਰ ਉਹ ਅਸਫ਼ਲ ਰਹੇ। 90’+3 ਵੇਂ ਮਿੰਟ ’ਚ ਮਿਸਰ ਨੇ ਇਕ ਸ਼ਾਨਦਾਰ ਮੌਕਾ ਬਣਾਇਆ ਪਰ ਕੀਪਰ ਪੈਟ੍ਰਿਕ ਬੀਚ ਨੇ ਆਸਟ੍ਰੇਲੀਆ ਲਈ ਖੇਡ ਬਚਾਈ। ਪੈਟ੍ਰਿਕ ਨੇ ਚਾਰਜਿੰਗ ਹੈਡਰ ’ਤੇ ਸ਼ਾਨਦਾਰ ਬਚਾਅ ਕੀਤਾ, ਜਿਸ ਨਾਲ ਖੇਡ 90 ਮਿੰਟ ਤੇ ਵਾਧੂ ਸਮੇਂ ਦੀ ਸਮਾਪਤੀ ’ਤੇ ਵੀ 1-1 ਨਾਲ ਬਰਾਬਰ ਰਹੀ। ਜਿਸ ਤੋਂ ਬਾਅਦ ਰੈਫ਼ਰੀ ਨੇ 30 ਮਿੰਟ ਦਾ ਵਾਧੂ ਸਮਾਂ ਦਿੱਤਾ। ਪਰ ਇਸ ਦੌਰਾਨ ਵੀ ਦੋਵਾਂ ਟੀਮਾਂ ਮੈਚ ਨੂੰ ਕਿਸੇ ਨਤੀਜੇ ਵੱਲ ਨਾ ਲਿਜਾ ਸਕੀਆਂ। ਜਿਸਦੇ ਚਲਦੇ ਰੈਫ਼ਰੀ ਵਲੋਂ ਪੈਨਲਟੀ ਸ਼ੂਟਆਉਟ ਦਾ ਇਸ਼ਾਰਾ ਦੇ ਦਿੱਤਾ ਗਿਆ। ਜਿਸ ਦਾ ਫਾਇਦਾ ਉਠਾਉਂਦੇ ਹੋਏ ਮਿਸਰ ਨੇ 4-2 (ਪੈਨਲਟੀ) ਨਾਲ ਮੈਚ ਆਪਣੇ ਨਾਂਅ ਕਰ ਲਿਆ।

ਪਿਛਲੀ ਖ਼ਬਰ ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਨੂੰ ਹੋਈ ਜੇਲ੍ਹ ! ਅਦਾਲਤ ਨੇ ਜ਼ਮਾਨਤ ਦੋਣ ਤੋਂ ਕੀਤਾ ਇਨਕਾਰ ਅਗਲੀ ਖ਼ਬਰ ਰੇਲਵੇ ਪੁਲਿਸ ਵਲੋਂ ਲਾਲੂਵਾਲ ਦੇ ਦਰਜ ਮੁਕੱਦਮੇ ’ਚ ਸ਼ਾਮਿਲ ਨੌਜਵਾਨ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।