03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਵਿਸ਼ਵ ਰਿਕਾਰਡਧਾਰੀ ਜੋਸ਼ ਕੈਰ ਨੇ ਘਰੇਲੂ ਮੈਦਾਨ’ਤੇ ਜਿੱਤਿਆ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਮਗਾ

ਵਿਸ਼ਵ ਰਿਕਾਰਡਧਾਰੀ ਜੋਸ਼ ਕੈਰ ਨੇ ਘਰੇਲੂ ਮੈਦਾਨ’ਤੇ ਜਿੱਤਿਆ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਮਗਾ

ਅਜੀਤ ਡੈਸਕ 03-08-2026

ਗਲਾਸਗੋ, 2 ਅਗਸਤ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਵਿਸ਼ਵ ਰਿਕਾਰਡਧਾਰੀ ਦੌੜਾਕ ਜੋਸ਼ ਕੈਰ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਵਿੱਚ ਆਪਣੇ ਘਰੇਲੂ ਦਰਸ਼ਕਾਂ ਸਾਹਮਣੇ ਪੁਰਸ਼ਾਂ ਦੀ ਇੱਕ ਮੀਲ ਦੌੜ ਦਾ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਐਡੀਐਫ਼ ਸਕੌਟਸਟਾਊਨ ਸਟੇਡੀਅਮ ਵਿੱਚ ਖਚਾਖਚ ਭਰੇ ਦਰਸ਼ਕਾਂ ਦੀ ਹੌਸਲਾ-ਅਫ਼ਜ਼ਾਈ ਵਿਚਕਾਰ ਕੈਰ ਨੇ 3 ਮਿੰਟ 54.12 ਸਕਿੰਟ ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕਰਦਿਆਂ ਰਾਸ਼ਟਰਮੰਡਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਹ ਮੁਕਾਬਲਾ ਰਾਸ਼ਟਰਮੰਡਲ ਖੇਡਾਂ ਵਿੱਚ 1966 ਤੋਂ ਬਾਅਦ ਪਹਿਲੀ ਵਾਰ ਕਰਵਾਇਆ ਗਿਆ ਸੀ। 
ਇਹ ਜਿੱਤ ਉਸ ਲਈ ਹੋਰ ਵੀ ਖ਼ਾਸ ਰਹੀ ਕਿਉਂਕਿ ਕੁਝ ਹੀ ਦਿਨ ਪਹਿਲਾਂ ਉਸ ਨੇ ਲੰਡਨ ਡਾਇਮੰਡ ਲੀਗ ਵਿੱਚ 3:42.66 ਦਾ ਸਮਾਂ ਕੱਢ ਕੇ ਇੱਕ ਮੀਲ ਦੌੜ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ। ਗਲਾਸਗੋ ਵਿੱਚ ਵੀ ਕੈਰ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦਿਆਂ ਘਰੇਲੂ ਪ੍ਰਸ਼ੰਸਕਾਂ ਨੂੰ ਯਾਦਗਾਰ ਜਿੱਤ ਦਾ ਤੋਹਫ਼ਾ ਦਿੱਤਾ। 
ਪੁਰਸ਼ਾਂ ਦੀ ਇੱਕ ਮੀਲ ਦੌੜ ਵਿੱਚ ਆਸਟ੍ਰੇਲੀਆ ਦੇ ਕੈਮਰੂਨ ਮਾਇਰਜ਼ ਨੇ 3:55.26 ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ, ਜਦਕਿ ਕੀਨੀਆ ਦੇ ਟਿਮੋਥੀ ਚੇਰੂਈਯੋਟ ਨੇ 3:55.41 ਦੇ ਸਮੇਂ ਨਾਲ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਇਸ ਤਰ੍ਹਾਂ ਸਕਾਟਲੈਂਡ, ਆਸਟ੍ਰੇਲੀਆ ਅਤੇ ਕੀਨੀਆ ਦੇ ਦੌੜਾਕਾਂ ਨੇ ਪੋਡੀਅਮ ’ਤੇ ਸਥਾਨ ਬਣਾਇਆ।

ਪਿਛਲੀ ਖ਼ਬਰ ਭਾਰਤ-ਸਕਾਟਲੈਂਡ ਹਵਾਬਾਜ਼ੀ ਤੇ ਸੈਰ-ਸਪਾਟਾ ਸਹਿਯੋਗ ਨੂੰ ਮਿਲੇਗਾ ਨਵਾਂ ਉਤਸ਼ਾਹ ਅਗਲੀ ਖ਼ਬਰ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ 8-9 ਅਗਸਤ ਨੂੰ ਯੂਨੀਵਰਸਿਟੀ ਕਾਲਜ ਲੰਡਨ ਵਿਖੇ ਕਰਵਾਈ ਜਾਵੇਗੀ - ਪੰਜਾਬੀ ਕਾਨਫਰੰਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।