03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ 8-9 ਅਗਸਤ ਨੂੰ ਯੂਨੀਵਰਸਿਟੀ ਕਾਲਜ ਲੰਡਨ ਵਿਖੇ ਕਰਵਾਈ ਜਾਵੇਗੀ - ਪੰਜਾਬੀ ਕਾਨਫਰੰਸ ਯੂ.ਕੇ. 2026

ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ 8-9 ਅਗਸਤ ਨੂੰ ਯੂਨੀਵਰਸਿਟੀ ਕਾਲਜ ਲੰਡਨ ਵਿਖੇ ਕਰਵਾਈ ਜਾਵੇਗੀ - ਪੰਜਾਬੀ ਕਾਨਫਰੰਸ ਯੂ.ਕੇ. 2026

ਅਜੀਤ ਡੈਸਕ 03-08-2026

ਲੰਡਨ, 2 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਐਜੂਕੇਸ਼ਨ ਕੌਂਸਲ ਹਰ ਸਾਲ ਇੰਗਲੈਂਡ ਵਿੱਚ ਪੰਜਾਬੀ ਕਾਨਫਰੰਸ ਦਾ ਪ੍ਰਬੰਧ ਕਰਦੀ ਹੈ। ਇਸੇ ਲੜੀ ਦੇ ਤਹਿਤ ਇਸ ਸਾਲ ਵੀ 8-9 ਅਗਸਤ 2026 ਨੂੰ ਯੂਨੀਵਰਸਿਟੀ ਕਾਲਜ ਆਫ਼ ਲੰਡਨ ਦੀ ਇੰਸਟੀਟਿਊਟ ਆਫ ਐਜੂਕੇਸ਼ਨ ਵਿਖੇ ਪੰਜਾਬੀ ਕਾਨਫਰੰਸ ਕਰਵਾਈ ਜਾਵੇਗੀ। ਜਿਸ ਵਿੱਚ ਪੰਜਾਬੀ ਬੋਲੀ ਤੇ ਲਿੱਪੀ, ਭਾਸ਼ਾ ਤੇ ਸਾਹਿਤ, ਇਤਿਹਾਸ ਅਤੇ ਵਿਰਾਸਤ ਨਾਲ ਸੰਬੰਧਤ ਵਿਦਵਾਨਾਂ ਤੇ ਚਿੰਤਕਾਂ ਵੱਲੋਂ ਖੋਜ ਭਰਪੂਰ ਪਰਚੇ ਪੇਸ਼ ਕੀਤੇ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬੀ ਕਾਨਫਰੰਸ ਦੇ ਪ੍ਰਧਾਨ ਡਾ ਪਰਗਟ ਸਿੰਘ ਤੇ ਆਯੋਜਨ ਟੀਮ ਦੀ ਅਗਵਾਈ ਕਰ ਰਹੇ ਹਰਵਿੰਦਰ ਸਿੰਘ, ਕੰਵਰ ਸਿੰਘ ਬਰਾੜ ਤੇ ਬਲਵਿੰਦਰ ਸਿੰਘ ਚਾਹਲ ਹੋਰਾਂ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਸੰਬੰਧੀ ਕਰਵਾਈ ਜਾਣ ਵਾਲੀ ਇਹ ਕਾਨਫਰੰਸ ਬਹੁਤ ਸਾਰੇ ਪੱਖਾਂ ਤੋਂ ਵਿਲੱਖਣ ਹੈ। ਜਿਸ ਵਿੱਚ ਇਸ ਕਾਨਫਰੰਸ ਦਾ ਪ੍ਰਬੰਧ ਕਰਨ ਵਿੱਚ ਇੱਥੋਂ ਦੇ ਜੰਮਪਲ ਨੌਜਵਾਨਾਂ ਦੀ ਸ਼ਮੂਲੀਅਤ, ਗੁਣਵੱਤਾ ਤੇ ਖੋਜ ਭਰਪੂਰ ਪਰਚੇ ਆਦਿ ਮੁੱਖ ਹੈ। ਉਹਨਾਂ ਇਹ ਵੀ ਦੱਸਿਆ ਕਿ ਹੋਰ ਵਿਸ਼ਿਆਂ ਦੇ ਨਾਲ ਨਾਲ ਇਸ ਕਾਨਫਰੰਸ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦੇ ਕੀਤੇ ਕਾਰਜਾਂ ਉੱਪਰ ਵਿਸ਼ੇਸ਼ ਤੌਰ ‘ਤੇ ਵਿਚਾਰ ਚਰਚਾ ਹੋਵੇਗੀ। ਜਿਸ ਦਾ ਮੁੱਖ ਕਾਰਨ ਹੈ ਕੇ ਸੌ ਵਰ੍ਹੇ ਪਹਿਲਾਂ 1926 ਵਿੱਚ ਭਾਈ ਸਾਹਿਬ ਨੇ ਮਹਾਨ ਕੋਸ਼ ਦੀ ਲਿਖਤ ਨੂੰ ਨਪੇਰੇ ਚਾੜ੍ਹ ਦਿੱਤਾ ਸੀ। ਮਹਾਨ ਕੋਸ਼ ਦੇ ਛਪਣ ਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ 2030 ਦੀ ਪੰਜਾਬੀ ਕਾਨਫਰੰਸ ਯੂਕੇ ਭਾਈ ਕਾਹਨ ਸਿੰਘ ਨਾਭਾ ਦੇ ਜੀਵਨ ਅਤੇ ਅਜੋਕੀ ਪੰਜਾਬੀ ਕੋਸ਼ ਪ੍ਰਕਿਰਿਆ ਨੂੰ ਪੂਰਨ ਤੌਰ ਤੇ ਸਮਰਪਿਤ ਹੋਵੇਗੀ।

ਪਿਛਲੀ ਖ਼ਬਰ ਵਿਸ਼ਵ ਰਿਕਾਰਡਧਾਰੀ ਜੋਸ਼ ਕੈਰ ਨੇ ਘਰੇਲੂ ਮੈਦਾਨ’ਤੇ ਜਿੱਤਿਆ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਮਗਾ ਅਗਲੀ ਖ਼ਬਰ ਇਟਲੀ ਦੇ ਸ਼ਹਿਰ ਪਾਦੋਵਾ ਵਿਖੇ 16ਵਾਂ ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।