10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਵਿਨੇਸ਼ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਵਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਰੁਖ਼ ਸਪੱਸ਼ਟ ਕਰਨ ਦੇ ਨਿਰਦੇਸ਼

ਨਵੀਂ ਦਿੱਲੀ, 9 ਸਤੰਬਰ (ਏਜੰਸੀ)-ਦਿੱਲੀ ਹਾਈ ਕੋਰਟ ਨੇ ਪਹਿਲਵਾਨ ਵਿਨੇਸ਼ ਫੋਗਾਟ ਦੀ ਉਸ ਪਟੀਸ਼ਨ ’ਤੇ ਭਾਰਤੀ ਕੁਸ਼ਤੀ ਕੁਸ਼ਤੀ ਫੈਡਰੇਸ਼ਨ ਦਾ ਰੁਖ ਜਾਣਨਾ ਚਾਹਿਆ ਹੈ, ਜਿਸ ’ਚ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ 2026 ਲਈ ਮਹਿਲਾ ਵਰਗ ਦੇ ਚੋਣ ਟਰਾਈਲਲ ’ਚ ਹਿੱਸਾ ਲੈਣ ਦੀ ਇਜਾਜ਼ਤ ਮੰਗੀ ਹੈ। ਜਸਟਿਸ ਸਵਰਨਕਾਂਤਾ ਸ਼ਰਮਾ ਨੇ ਭਾਰਤੀ ਕੁਸ਼ਤੀ ਕੁਸ਼ਤੀ ਫੈਡਰੇਸ਼ਨ ਦੇ ਵਕੀਲ ਤੋਂ ਇਸ ਮਾਮਲੇ ’ਚ ਨਿਰਦੇਸ਼ ਲੈ ਕੇ ਆਉਣ ਲਈ ਕਿਹਾ ਹੈ।

ਅਜੀਤ ਡੈਸਕ 10-09-2026
ਨਵੀਂ ਦਿੱਲੀ, 9 ਸਤੰਬਰ (ਏਜੰਸੀ)-ਦਿੱਲੀ ਹਾਈ ਕੋਰਟ ਨੇ ਪਹਿਲਵਾਨ ਵਿਨੇਸ਼ ਫੋਗਾਟ ਦੀ ਉਸ ਪਟੀਸ਼ਨ ’ਤੇ ਭਾਰਤੀ ਕੁਸ਼ਤੀ ਕੁਸ਼ਤੀ ਫੈਡਰੇਸ਼ਨ ਦਾ ਰੁਖ ਜਾਣਨਾ ਚਾਹਿਆ ਹੈ, ਜਿਸ ’ਚ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ 2026 ਲਈ ਮਹਿਲਾ ਵਰਗ ਦੇ ਚੋਣ ਟਰਾਈਲਲ ’ਚ ਹਿੱਸਾ ਲੈਣ ਦੀ ਇਜਾਜ਼ਤ ਮੰਗੀ ਹੈ। ਜਸਟਿਸ ਸਵਰਨਕਾਂਤਾ ਸ਼ਰਮਾ ਨੇ ਭਾਰਤੀ ਕੁਸ਼ਤੀ ਕੁਸ਼ਤੀ ਫੈਡਰੇਸ਼ਨ ਦੇ ਵਕੀਲ ਤੋਂ ਇਸ ਮਾਮਲੇ ’ਚ ਨਿਰਦੇਸ਼ ਲੈ ਕੇ ਆਉਣ ਲਈ ਕਿਹਾ ਹੈ। ਫੋਗਾਟ ਨੇ ਆਪਣੀ ਪਟੀਸ਼ਨ ਦੇ ਜ਼ਰੀਏ ਭਾਰਤੀ ਕੁਸ਼ਤੀ ਕੁਸ਼ਤੀ ਫੈਡਰੇਸ਼ਨ ਦੇ 7 ਸਤੰਬਰ ਦੇ ਉਸ ਸਰਕੂਲਰ ਦੇ ਅਮਲ ਅਤੇ ਲਾਗੂ ਹੋਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ, ਜਿਸ ’ਚ ਚੋਣ ਟਰਾਈਲ ਲਈ ਯੋਗਤਾ ਦੇ ਨਿਯਮ ਤੈਅ ਕੀਤੇ ਗਏ ਸਨ। ਇਹ ਟਰਾਈਲ 14 ਸਤੰਬਰ ਨੂੰ ਇਥੇ ਇੰਦਰਾ ਗਾਂਧੀ ਸਟੇਡੀਅਮ ’ਚ ਹੋਣੇ ਹਨ। ਵਿਨੇਸ਼ ਨੇ ਪਟੀਸ਼ਨ ’ਚ ਗਰਭਅਵਸਥਾ ਅਤੇ ਜਣੇਪਾ ਛੁੱਟੀਆਂ ਤੋਂ ਬਾਅਦ ਮੁਕਾਬਲੇ ਦੀਆਂ ਖੇਡਾਂ ’ਚ ਪਰਤਣ ਵਾਲੀਆਂ ਮਹਿਲਾ ਖਿਡਾਰੀਆਂ ਲਈ ਇਕ ਨਿਰਪੱਖ ਅਤੇ ਵਿਵਸਥਿਤ ਢਾਂਚਾ ਬਣਾਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਭਾਰਤ ਨੇ ਆਖਰੀ ਦਿਨ 2 ਸੋਨ ਤੇ 4 ਕਾਂਸੀ ਦੇ ਤਗਮੇ ਜਿੱਤੇ ਅਗਲੀ ਖ਼ਬਰ ਏਸ਼ੀਆ ਕੱਪ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਪਹਿਲਾ ਸੈਮੀਫਾਈਨਲ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।