10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਭਾਰਤ ਨੇ ਆਖਰੀ ਦਿਨ 2 ਸੋਨ ਤੇ 4 ਕਾਂਸੀ ਦੇ ਤਗਮੇ ਜਿੱਤੇ

ਅਹਿਮਦਾਬਾਦ, 9 ਸਤੰਬਰ (ਏਜੰਸੀ)-ਮੌਜੂਦਾ ਪੈਰਾਲੰਪਿਕ ਚੈਂਪੀਅਨ ਹਰਵਿੰਦਰ ਸਿੰਘ ਅਤੇ ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਸ਼ੀਤਲ ਦੇਵੀ ਦੀ ਅਗਵਾਈ ’ਚ ਭਾਰਤ ਨੇ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਆਖਰੀ ਦਿਨ 2 ਸੋਨੇ ਅਤੇ 4 ਕਾਂਸੀ ਦੇ ਤਗਮਿਆਂ ਸਮੇਤ ਕੁੱਲ 6 ਤਗਮੇ ਜਿੱਤੇ। ਮੌਜੂਦਾ ਵਿਸ਼ਵ ਚੈਂਪੀਅਨ ਸ਼ੀਤਲ ਨੇ ਪੈਰਾ ਕੰਪਾਊਂਡ ਮਹਿਲਾ ਵਿਅਕਤੀਗਤ ਵਰਗ ’ਚ ਸੋਨ ਤਗਮਾ ਜਿੱਤਿਆ, ਜਦੋਂਕਿ ਪੈਰਾਲੰਪਿਕ ’ਚ ਦੋ ਤਗਮੇ ਜਿੱਤੇ ਚੁੱਕੇ ਹਰਵਿੰਦਰ ਸਿੰਘ ਨੇ ਭਾਵਨਾ ਨਾਲ ਪੈਰਾ ਰਿਕਰਵ ਮਿਸ਼ਰਤ ਟੀਮ ਵਰਗ ’ਚ ਸੋਨ ਤਗਮਾ ਹਾਸਲ ਕੀਤਾ।

ਸੋਨ ਤਗਮਾ ਜਿੱਤਣ ਉਪਰੰਤ ਖੁਸ਼ੀ ਮਨਾਉਂਦੀ ਹੋਈ ਭਾਰਤ ਦੀ ਸ਼ੀਤਲ ਦੇਵੀ ਅਤੇ ਤੋਮਨ ਕੁਮਾਰ ਦੀ ਜੋੜੀ। 10-09-2026
ਅਹਿਮਦਾਬਾਦ, 9 ਸਤੰਬਰ (ਏਜੰਸੀ)-ਮੌਜੂਦਾ ਪੈਰਾਲੰਪਿਕ ਚੈਂਪੀਅਨ ਹਰਵਿੰਦਰ ਸਿੰਘ ਅਤੇ ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਸ਼ੀਤਲ ਦੇਵੀ ਦੀ ਅਗਵਾਈ ’ਚ ਭਾਰਤ ਨੇ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਆਖਰੀ ਦਿਨ 2 ਸੋਨੇ ਅਤੇ 4 ਕਾਂਸੀ ਦੇ ਤਗਮਿਆਂ ਸਮੇਤ ਕੁੱਲ 6 ਤਗਮੇ ਜਿੱਤੇ। ਮੌਜੂਦਾ ਵਿਸ਼ਵ ਚੈਂਪੀਅਨ ਸ਼ੀਤਲ ਨੇ ਪੈਰਾ ਕੰਪਾਊਂਡ ਮਹਿਲਾ ਵਿਅਕਤੀਗਤ ਵਰਗ ’ਚ ਸੋਨ ਤਗਮਾ ਜਿੱਤਿਆ, ਜਦੋਂਕਿ ਪੈਰਾਲੰਪਿਕ ’ਚ ਦੋ ਤਗਮੇ ਜਿੱਤੇ ਚੁੱਕੇ ਹਰਵਿੰਦਰ ਸਿੰਘ ਨੇ ਭਾਵਨਾ ਨਾਲ ਪੈਰਾ ਰਿਕਰਵ ਮਿਸ਼ਰਤ ਟੀਮ ਵਰਗ ’ਚ ਸੋਨ ਤਗਮਾ ਹਾਸਲ ਕੀਤਾ। ਰਿਕਰਵ ਮਿਸ਼ਰਤ ਟੀਮ ਫਾਈਨਲ ’ਚ ਹਰਵਿੰਦਰ ਅਤੇ ਭਾਵਨਾ ਨੇ ਚੀਨ ਦੇ ਲਿਯਾਂਗ ਕਿਯੂਰੋਂਗ ਅਤੇ ਸ਼ੀਆ ਲੇਈ ਨੂੰ 6-0 ਨਾਲ ਹਰਾਇਆ। ਭਾਵਨਾ ਨੇ ਰਿਕਰਵ ਮਹਿਲਾ ਪਲੇਆਫ਼ ’ਚ ਰਾਜਸ੍ਰੀ ਰਾਠੌੜ ਨੂੰ 6-0 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਸ਼ੀਤਲ ਨੇ ਮਹਿਲਾ ਕੰਪਾਊਂਡ ਵਿਅਕਤੀਗਤ ਫਾਈਨਲ ’ਚ ਕਜ਼ਾਕਿਸਤਾਨ ਦੀ ਏਜ਼ਾਦਾ ਸੇਡਾਨ ਨੂੰ ਸ਼ੂਟਆਊਟ ’ਚ ਮਾਤ ਦਿੱਤੀ। ਸ਼ੀਤਲ ਨੇ ਇਸ ਤੋਂ ਪਹਿਲਾਂ ਤੋਮਨ ਕੁਮਾਰ ਨਾਲ ਕੰਪਾਊਂਡ ਮਿਸ਼ਰਤ ਟੀਮ ’ਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ। ਭਾਰਤੀ ਜੋੜੀ ਨੇ ਇਰਾਕ ਦੀ ਸਾਰਾ ਅਲ ਹਾਮਿਦ ਅਤੇ ਅੱਬਾਸ ਕਾਦਿਮ ਨੂੰ 157-145 ਨਾਲ ਹਰਾਇਆ। ਭਾਰਤ ਨੇ ਪੈਰਾ ਕੰਪਾਊਂਡ ਮਹਿਲਾ ਵਿਅਕਤੀਗਤ ਵਰਗ ’ਚ ਵੀ ਕਾਂਸੀ ਦਾ ਤਗਮਾ ਜਿੱਤਿਆ, ਜਦੋਂ ਸਰੀਤਾ ਨੇ ਚੀਨ ਦੀ ਵਾਂਗ ਹੁਈਟਿੰਗ ਨੂੰ 141-140 ਨਾਲ ਮਾਤ ਦਿੱਤੀ। ਤੋਮਨ ਨੇ ਕੰਪਾਊਂਡ ਵਿਅਕਤੀਗਤ ਵਰਗ ’ਚ ਮੌਜੂਦਾ ਵਿਸ਼ਵ ਚੈਂਪੀਅਨ ਇਰਾਕ ਦੇ ਅੱਬਾਸ ਕਾਦਿਮ ਨੂੰ 143-138 ਨਾਲ ਹਰਾ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਪਿਛਲੀ ਖ਼ਬਰ ਭਾਰਤ ਸੈਮੀਫਾਈਨਲ ’ਚ, ਚੀਨੀ ਤਾਈਪੇ ਨੂੰ 15-0 ਨਾਲ ਦਰੜਿਆ, ਕਪਤਾਨ ਅਨਮੋਲ ਨੇ ਦਾਗੇ 6 ਗੋਲ ਅਗਲੀ ਖ਼ਬਰ ਵਿਨੇਸ਼ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਵਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਰੁਖ਼ ਸਪੱਸ਼ਟ ਕਰਨ ਦੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।