29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਾਰੁਲ ਨੇ 5000 ਮੀਟਰ ਦੌੜ ’ਚ ਜਿੱਤਿਆ ਕਾਂਸੀ ਦਾ ਤਗਮਾ

ਨਾਗੋਯਾ, 28 ਸਤੰਬਰ (ਏਜੰਸੀ)-ਲੰਬੀ ਦੂਰੀ ਦੀ ਦੌੜਾਕ ਪਾਰੁਲ ਚੌਧਰੀ ਭਾਵੇਂ ਆਪਣਾ ਸੋਨ ਤਗਮਾ ਬਚਾਉਣ ’ਚ ਕਾਮਯਾਬ ਨਹੀਂ ਹੋ ਸਕੀ, ਪਰ ਉਸ ਨੇ ਸੋਮਵਾਰ ਨੂੰ ਇੱਥੇ ਏਸ਼ਿਆਈ ਖੇਡਾਂ ਵਿਚ ਔਰਤਾਂ ਦੀ 5000 ਮੀਟਰ ਦੌੜ ਦੇ ਫਾਈਨਲ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੇ ਤਗਮੇ ਜਿੱਤਣ ਦੇ ਸਿਲਸਿਲੇ ਨੂੰ ਜਾਰੀ ਰੱਖਿਆ। ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ 31 ਸਾਲਾ ਖਿਡਾਰਨ, ਜਿਸ ਨੇ 2023 ਵਿਚ ਹਾਂਗਜ਼ੂ ਵਿਖੇ ਸੋਨ ਤਗਮਾ ਜਿੱਤਿਆ ਸੀ, ਨੇ 15:14.

ਕਾਂਸੀ ਦੇ ਤਗਮੇ ਨਾਲ ਖੁਸ਼ੀ ਦਾ ਇਜ਼ਹਾਰ ਕਰਦੀ ਹੋਈ ਪਾਰੁਲ ਚੌਧਰੀ। 29-09-2026
ਨਾਗੋਯਾ, 28 ਸਤੰਬਰ (ਏਜੰਸੀ)-ਲੰਬੀ ਦੂਰੀ ਦੀ ਦੌੜਾਕ ਪਾਰੁਲ ਚੌਧਰੀ ਭਾਵੇਂ ਆਪਣਾ ਸੋਨ ਤਗਮਾ ਬਚਾਉਣ ’ਚ ਕਾਮਯਾਬ ਨਹੀਂ ਹੋ ਸਕੀ, ਪਰ ਉਸ ਨੇ ਸੋਮਵਾਰ ਨੂੰ ਇੱਥੇ ਏਸ਼ਿਆਈ ਖੇਡਾਂ ਵਿਚ ਔਰਤਾਂ ਦੀ 5000 ਮੀਟਰ ਦੌੜ ਦੇ ਫਾਈਨਲ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੇ ਤਗਮੇ ਜਿੱਤਣ ਦੇ ਸਿਲਸਿਲੇ ਨੂੰ ਜਾਰੀ ਰੱਖਿਆ। ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ 31 ਸਾਲਾ ਖਿਡਾਰਨ, ਜਿਸ ਨੇ 2023 ਵਿਚ ਹਾਂਗਜ਼ੂ ਵਿਖੇ ਸੋਨ ਤਗਮਾ ਜਿੱਤਿਆ ਸੀ, ਨੇ 15:14.61 ਦਾ ਸਮਾਂ ਕੱਢਿਆ ਅਤੇ ਬਹਿਰੀਨ ਦੀ ਸੋਨ ਤਗਮਾ ਜੇਤੂ ਵਿਨਫ੍ਰੇਡ ਯਾਵੀ (15:10.18) ਅਤੇ ਜਪਾਨ ਦੀ ਚਾਂਦੀ ਦਾ ਤਗਮਾ ਜੇਤੂ ਨੋਜ਼ੋਮੀ ਤਾਨਾਕਾ (15:11.65) ਤੋਂ ਪਿੱਛੇ ਰਹਿੰਦਿਆਂ ਤੀਜਾ ਸਥਾਨ ਹਾਸਲ ਕੀਤਾ। ਇਹ ਇਨ੍ਹਾਂ ਖੇਡਾਂ ਵਿਚ ਚੌਧਰੀ ਦਾ ਦੂਜਾ ਤਗਮਾ ਸੀ, ਇਸ ਤੋਂ ਪਹਿਲਾਂ ਉਸ ਨੇ ਐਤਵਾਰ ਨੂੰ ਔਰਤਾਂ ਦੀ 3000 ਮੀਟਰ ਸਟੀਪਲਚੇਜ਼ ਦੌੜ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਪਿਛਲੀ ਖ਼ਬਰ ਵਿਥਿਆ ਰਾਮਰਾਜ ਨੂੰ 400 ਮੀਟਰ ਹਰਡਲਜ਼ ’ ਚ ਮਿਲਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਈਸ਼ਾ ਨੇ 25 ਮੀਟਰ ਪਿਸਟਲ ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।