ਵਿਥਿਆ ਰਾਮਰਾਜ ਨੂੰ 400 ਮੀਟਰ ਹਰਡਲਜ਼ ’ ਚ ਮਿਲਿਆ ਕਾਂਸੀ ਦਾ ਤਗਮਾ
ਵਿਥਿਆ ਰਾਮਰਾਜ ਔਰਤਾਂ ਦੇ 400 ਮੀਟਰ ਅੜਿੱਕਾ ਦੌੜ (ਹਰਡਲਜ਼) ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਣ ’ਚ ਕਾਮਯਾਬ ਰਹੀ, ਪਰ ਲੰਬੀ ਦੂਰੀ ਦੇ ਦੌੜਾਕ ਅਵਿਨਾਸ਼ ਸਾਬਲੇ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਫਾਈਨਲ ਵਿਚ ਚੌਥੇ ਸਥਾਨ ’ਤੇ ਰਹਿ ਕੇ ਆਪਣੇ ਸੋਨ ਤਗਮੇ ਦਾ ਬਚਾਅ ਕਰਨ ਵਿਚ ਅਸਫਲ ਰਹੇ। ਰਾਮਰਾਜ ਨੇ 54.
ਵ
ਵਿਥਿਆ ਰਾਮਰਾਜ ਕਾਂਸੀ ਦੇ ਤਗਮੇ ਨਾਲ।
29-09-2026
ਵਿਥਿਆ ਰਾਮਰਾਜ ਔਰਤਾਂ ਦੇ 400 ਮੀਟਰ ਅੜਿੱਕਾ ਦੌੜ (ਹਰਡਲਜ਼) ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਣ ’ਚ ਕਾਮਯਾਬ ਰਹੀ, ਪਰ ਲੰਬੀ ਦੂਰੀ ਦੇ ਦੌੜਾਕ ਅਵਿਨਾਸ਼ ਸਾਬਲੇ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਫਾਈਨਲ ਵਿਚ ਚੌਥੇ ਸਥਾਨ ’ਤੇ ਰਹਿ ਕੇ ਆਪਣੇ ਸੋਨ ਤਗਮੇ ਦਾ ਬਚਾਅ ਕਰਨ ਵਿਚ ਅਸਫਲ ਰਹੇ। ਰਾਮਰਾਜ ਨੇ 54.75 ਸਕਿੰਟਾਂ ਦਾ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਸਮਾਂ ਕੱਢਿਆ ਅਤੇ ਮਹਾਨ ਖਿਡਾਰਨ ਪੀ.ਟੀ. ਊਸ਼ਾ ਦੁਆਰਾ ਬਣਾਏ ਗਏ ਚਾਰ ਦਹਾਕਿਆਂ ਤੋਂ ਵੱਧ ਪੁਰਾਣੇ ਰਾਸ਼ਟਰੀ ਰਿਕਾਰਡ ਨੂੰ ਤੋੜਿਆ। ਇਸ ਦੇ ਨਾਲ ਹੀ ਉਸ ਨੇ ਚਾਰ ਸਾਲਾਂ ਬਾਅਦ ਹੋਣ ਵਾਲੇ ਇਸ ਮੁਕਾਬਲੇ ਦੇ ਮੌਜੂਦਾ ਐਡੀਸ਼ਨ ’ਚ ਆਪਣਾ ਦੂਜਾ ਤਗਮਾ ਜਿੱਤਿਆ। ਉਹ 4 x 400 ਮੀਟਰ ਮਿਕਸਡ ਰਿਲੇਅ ਟੀਮ ਦਾ ਵੀ ਹਿੱਸਾ ਸਨ ਜਿਸ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ। ਕੋਇੰਬਟੂਰ ਦੀ ਰਹਿਣ ਵਾਲੀ 28 ਸਾਲਾ ਖਿਡਾਰਨ ਯੂ.ਏ.ਈ. ਦੀ ਮਰੀਅਮ ਕਰੀਮ ਤੋਂ ਪਿੱਛੇ ਰਹੀ, ਜਿਸ ਨੇ 54.31 ਸਕਿੰਟਾਂ ਦੇ ਖੇਡ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ ਅਤੇ ਕਜ਼ਾਕਿਸਤਾਨ ਦੀ ਐਡੇਲੀਨਾ ਜ਼ੇਮਸ ਤੋਂ ਵੀ ਪਿੱਛੇ ਰਹੀ, ਜਿਸ ਨੇ 54.58 ਸਕਿੰਟਾਂ ਦੇ ਆਪਣੇ ਨਿੱਜੀ ਸਰਵੋਤਮ ਸਮੇਂ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ। ਰਾਮਰਾਜ ਨੇ ਊਸ਼ਾ ਦੇ ਉਸ ਪ੍ਰਦਰਸ਼ਨ (55.42 ਸਕਿੰਟ) ਨੂੰ ਬਿਹਤਰ ਬਣਾਇਆ ਜੋ 1984 ਵਿਚ ਲਾਸ ਏਂਜਲਸ ਉਲੰਪਿਕ ਦੌਰਾਨ ਸਾਹਮਣੇ ਆਇਆ ਸੀ। ਊਸ਼ਾ ਇਸ ਸਮੇਂ ਭਾਰਤੀ ਉਲੰਪਿਕ ਸੰਘ ਦੀ ਅਗਵਾਈ ਕਰ ਰਹੀ ਹਨ।