19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪਿੰਡ ਖਹਿਰਾ ਮਾਝਾ ਵਿਖੇ ਕਬੱਡੀ ਕੱਪ 30 ਜਨਵਰੀ ਨੂੰ <br/>

ਅਜੀਤ ਡੈਸਕ 26-01-2026
ਜਲੰਧਰ, 25 ਜਨਵਰੀ (ਅ.ਬ.) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਬਾਬਾ ਦੀਪ ਸਿੰਘ ਕਬੱਡੀ ਕਲੱਬ ਵੱਲੋਂ ਪਿੰਡ ਖਹਿਰਾ ਮਾਝਾ ਵਿਖੇ 26ਵਾਂ ਕਬੱਡੀ ਕੱਪ 30 ਜਨਵਰੀ ਨੂੰ ਬੜੇ ਹੀ ਉਤਸਾਹ ਨਾਲ ਕਰਵਾਇਆ ਜਾ ਰਿਹਾ ਹੈ | ਗੱਲਬਾਤ ਕਰਦਿਆਂ ਮਨੋਹਰ ਸਿੰਘ ਖਹਿਰਾ ਤੇ ਗੁਰਮੀਤ ਸਿੰਘ ਖਹਿਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਕੱਪ 27 ਜਨਵਰੀ ਜਗ੍ਹਾ 30 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ ਕਿਉਂਕਿ 27 ਤਾਰੀਖ ਨੂੰ ਮੌਸਮ ਦੀ ਖਰਾਬੀ ਕਾਰਨ ਇਸ ਟੂਰਨਾਮੈਂਟ ਦੀ ਤਾਰੀਖ ਬਦਲ ਦਿੱਤੀ ਗਈ ਹੈ ਜੋ ਕਿ 30 ਜਨਵਰੀ ਦਿਨ ਸ਼ੁੱਕਰਵਾਰ ਨੂੰ ਹੋਵੇਗਾ ਜਿਸ ਵਿਚ ਅੱਠ ਕਬੱਡੀ ਟੀਮਾਂ ਦੇ ਫਸਵੇਂ ਮੈਚ ਹੋਣਗੇ | ਜਿਨਾਂ ਵਿਚ ਚੜਦੀ ਕਲਾ ਜਲੰਧਰ, ਡੀ. ਏ. ਵੀ. ਬਠਿੰਡਾ, ਦਸ਼ਮੇਸ਼ ਕਲੱਬ ਕਾਲਖ, ਜਗਰਾਵਾਂ ਮੋਗਾ, ਬਾਬਾ ਸੁਖਚੈਨ ਦਾਸ ਸ਼ਾਹਕੋਟ, ਬੇ ਆਫਲਟੀ ਨਿਊਜ਼ੀਲੈਂਡ, ਬੇਰ ਸਾਹਿਬ ਕਬੱਡੀ ਕਲੱਬ, ਐਨ. ਆਰ. ਆਈ ਕਬੱਡੀ ਕਲੱਬ ਨਕੋਦਰ ਵਿਚ ਫਸਵੇਂ ਮੁਕਾਬਲੇ ਹੋਣਗੇ | ਜੇਤੂ ਟੀਮਾਂ ਨੂੰ ਨਕਦ ਰਾਸ਼ੀ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਟੂਰਨਾਮੈਂਟ ਦੀਆਂ ਤਿਆਰੀਆਂ ਲਈ ਵੱਡੇ ਪੱਧਰ 'ਤੇ ਐਨ.ਆਰ.ਆਈ ਸੱਜਣ ਪੰਜਾਬ ਆਉਣੇ ਸ਼ੁਰੂ ਹੋ ਗਏ ਹਨ | ਇਸ ਟੂਰਨਾਮੈਂਟ ਦਾ ਪੰਜਾਬ ਵਿਚ ਕੁਰਾਨ ਦਾ ਵੱਡਾ ਕਾਰਨ ਪੰਜਾਬ ਦਾ ਦੇ ਨÏਜਵਾਨਾਂ ਨੂੰ ਕਬੱਡੀ ਖੇਡ ਨਾਲ ਜੋੜਨਾ ਹੈ ਇਹ ਪੰਜਾਬ ਦੀ ਮਾਂ ਖੇਡ ਹੈ ਤੇ ਇਸ ਨਾਲ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ | ਉਨ੍ਹਾਂ ਕਿਹਾ ਕਿ ਕਬੱਡੀ ਕੱਪ ਦੌਰਾਨ ਦਰਸ਼ਕਾਂ ਅਤੇ ਔਰਤਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ | ਟੂਰਨਾਮੈਂਟ ਮੌਕੇ ਪੂਰਾ ਦਿਨ ਚਾਹ ਅਤੇ ਪਕੌੜਿਆਂ ਦੇ ਲੰਗਰ ਸਾਰਾ ਦਿਨ ਅਤੁੱਟ ਵਰਤਣਗੇ |

ਪਿਛਲੀ ਖ਼ਬਰ ਪੁਲਿਸ ਹਿਰਾਸਤ ਵਿਚੋਂ ਨਾਟਕੀ ਢੰਗ ਨਾਲ ਮੁਲਜ਼ਮ ਫਰਾਰ ਅਗਲੀ ਖ਼ਬਰ -ਟੀ-20 ਵਿਸ਼ਵ ਕੱਪ- ਬਾਈਕਾਟ ਦੀ ਧਮਕੀ ਤੋਂ ਪਿੱਛੇ ਹਟਿਆ ਪਾਕਿ, ਵਿਸ਼ਵ ਕੱਪ ਟੀਮ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।