23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਯੂ. ਕੇ. 'ਚ ਭਾਰਤ ਤੋਂ ਲਿਆਂਦੀਆਂ 'ਕੀਮਤੀ' ਕਲਾਕ੍ਰਿਤੀਆਂ ਦੀ ਚੋਰੀ ਦੇ ਸੰਬੰਧ 'ਚ ਇਕ ਗਿ੍ਫ਼ਤਾਰ <br/>

ਅਜੀਤ ਡੈਸਕ 31-01-2026
ਲੰਡਨ/ਲੈਸਟਰ, 30 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਦੱਖਣ-ਪੱਛਮੀ ਇੰਗਲੈਂਡ ਦੇ ਇਕ ਅਜਾਇਬ ਘਰ 'ਚ ਭਾਰਤ ਤੋਂ ਲਿਆਂਦੀਆਂ ਕਈ ਕਲਾਕ੍ਰਿਤੀਆਂ ਦੀ ਚੋਰੀ ਦੀ ਜਾਂਚ ਦੌਰਾਨ ਅੱਜ ਵੀਰਵਾਰ ਨੂੰ ਇਕ 41 ਸਾਲਾ ਵਿਅਕਤੀ ਨੂੰ ਗਿ੍ਫਤਾਰ ਕੀਤਾ ਗਿਆ ਹੈ | ਏਵਨ ਤੇ ਸਮਰਸੈਟ ਪੁਲਿਸ ਨੇ ਕਿਹਾ ਕਿ ਪਿਛਲੇ ਸਤੰਬਰ 'ਚ ਬਿ੍ਸਟਲ ਅਜਾਇਬ ਘਰ 'ਚ ਬਿ੍ਟਿਸ਼ ਸਾਮਰਾਜ ਤੇ ਰਾਸ਼ਟਰਮੰਡਲ ਸੰਗ੍ਰਹਿ ਤੋਂ ਬੇਸ਼ਕੀਮਤੀ ਚੋਰੀ ਕੀਤੀਆਂ 600 ਤੋਂ ਵੱਧ ਵਸਤੂਆਂ ਦੇ ਸ਼ੱਕ 'ਚ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ | ਚੋਰੀ ਹੋਈਆਂ ਚੀਜ਼ਾਂ 'ਚ ਇਕ ਹਾਥੀ ਦੰਦ ਦੀ ਬੁੱਧ ਦੀ ਮੂਰਤੀ ਤੇ ਇਕ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਦੀ ਬੈਲਟ ਬਕਲ ਸ਼ਾਮਲ ਹੈ | ਪੁਲਿਸ ਨੇ ਕਿਹਾ ਕਿ ਇਹ ਗਿ੍ਫਤਾਰੀ ਪਿਛਲੇ ਮਹੀਨੇ ਚਾਰ ਗੋਰੇ ਪੁਰਸ਼ ਸ਼ੱਕੀਆਂ ਦੀ ਸੀ.ਸੀ.ਟੀ.ਵੀ. ਫੁਟੇਜ ਜਾਰੀ ਕਰਨ ਤੋਂ ਬਾਅਦ ਹੋਈ, ਜਿਸ 'ਚ ਜਨਤਕ ਸਹਾਇਤਾ ਦੀ ਅਪੀਲ ਕੀਤੀ ਗਈ ਸੀ | ਇਸ ਵਿਅਕਤੀ ਨੂੰ ਚੋਰੀ ਦਾ ਸਮਾਨ ਰੱਖਣ ਦੇ ਸ਼ੱਕ 'ਚ ਗਿ੍ਫਤਾਰ ਕਰਨ ਉਪਰੰਤ ਜਾਂਚ ਅਧੀਨ ਰਿਹਾਅ ਕਰ ਦਿੱਤਾ ਗਿਆ ਹੈ | 25 ਸਤੰਬਰ ਨੂੰ ਬਿ੍ਸਟਲ ਦੇ ਕੰਬਰਲੈਂਡ ਰੋਡ ਖੇਤਰ 'ਚ ਹੋਈ ਚੋਰੀ ਦੇ ਸੰਬੰਧ 'ਚ 4 ਲੋਕਾਂ ਦੀ ਭਾਲ ਕਰ ਰਹੇ ਹਾਂ | ਪੁਲਿਸ ਨੇ ਕਿਹਾ ਕਿ ਉਕਤ ਵਿਅਕਤੀਆਂ ਦੀ ਪਛਾਣ ਕਰਨ ਲਈ 2 ਵੀਡੀਓ ਕਲਿੱਪਾਂ ਵੀ ਜਾਰੀ ਕੀਤੀਆਂ ਹਨ ਜਿਨ੍ਹਾਂ ਤੋਂ ਅਸੀਂ ਪੁੱਛਗਿੱਛ ਕਰਨਾ ਚਾਹੁੰਦੇ ਹਾਂ |

ਪਿਛਲੀ ਖ਼ਬਰ ਜਿਣਸੀ ਸ਼ੋਸ਼ਣ ਮਾਮਲੇ 'ਚ ਇਕ ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਜ਼ੇਲੇਂਸਕੀ ਨੇ ਪੁਤਿਨ ਦਾ ਸੱਦਾ ਠੁਕਰਾਇਆ ਸ਼ਾਂਤੀ ਵਾਰਤਾ 'ਚ ਸੰਭਾਵਿਤ ਦੇਰੀ ਦਾ ਸੰਕੇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।