09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਟੈਕਸਾਸ ਵਿਚ ਟਰੰਪ ਦੀ ਚੋਣ ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਹੰਗਾਮਾ

ਨਿਊਯਾਰਕ, 8 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਕਸਾਸ ਦੇ ਸੈਨ ਐਂਟੋਨੀਓ ਸ਼ਹਿਰ ਵਿਚ ਹੋਈ ਚੋਣ ਰੈਲੀ ਦੌਰਾਨ ਭਾਰੀ ਹੰਗਾਮਾ ਹੋਇਆ। ਫ੍ਰੀਮੈਨ ਕੋਲੀਜ਼ੀਅਮ ਵਿਚ ਟਰੰਪ ਦੇ ਭਾਸ਼ਣ ਨੂੰ ਪ੍ਰਦਰਸ਼ਨਕਾਰੀਆਂ ਨੇ ਵਾਰ-ਵਾਰ ਰੋਕਿਆ, ਜਿਸ ਕਾਰਨ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਦਖ਼ਲ ਦੇਣਾ ਪਿਆ।

ਅਜੀਤ ਡੈਸਕ 09-10-2026
ਨਿਊਯਾਰਕ, 8 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਕਸਾਸ ਦੇ ਸੈਨ ਐਂਟੋਨੀਓ ਸ਼ਹਿਰ ਵਿਚ ਹੋਈ ਚੋਣ ਰੈਲੀ ਦੌਰਾਨ ਭਾਰੀ ਹੰਗਾਮਾ ਹੋਇਆ। ਫ੍ਰੀਮੈਨ ਕੋਲੀਜ਼ੀਅਮ ਵਿਚ ਟਰੰਪ ਦੇ ਭਾਸ਼ਣ ਨੂੰ ਪ੍ਰਦਰਸ਼ਨਕਾਰੀਆਂ ਨੇ ਵਾਰ-ਵਾਰ ਰੋਕਿਆ, ਜਿਸ ਕਾਰਨ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਦਖ਼ਲ ਦੇਣਾ ਪਿਆ। ਘੱਟੋ-ਘੱਟ 9 ਪ੍ਰਦਰਸ਼ਨਕਾਰੀਆਂ ਨੂੰ ਬਾਹਰ ਕੱਢਿਆ ਗਿਆ, ਜਦਕਿ ਕੁਝ ਲੋਕ ਖ਼ੁਦ ਵੀ ਰੈਲੀ ਛੱਡ ਕੇ ਚਲੇ ਗਏ। ਇਸ ਮੌਕੇ ਟਰੰਪ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜੇਕਰ ਇਥੇ ਪੈਸੇ ਲੈ ਕੇ ਆਇਆ ਕੋਈ ਹੋਰ ਪ੍ਰਦਰਸ਼ਨਕਾਰੀ ਹੈ ਤਾਂ ਹੱਥ ਖੜ੍ਹਾ ਕਰੇ ਅਤੇ ਇਥੋਂ ਦਫ਼ਾ ਹੋ ਜਾਵੇ। ਟਰੰਪ ਨੇ ਬਿਨਾਂ ਸਬੂਤ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੂੰ ਪੈਸੇ ਦੇ ਕੇ ਭੇਜਿਆ ਗਿਆ ਹੈ।ਰੈਲੀ ਦਾ ਮੁੱਖ ਮਕਸਦ ਅਮਰੀਕੀ ਸੈਨੇਟ ਲਈ ਰਿਪਬਲਿਕਨ ਉਮੀਦਵਾਰ ਕੇਨ ਪੈਕਸਟਨ ਦੇ ਹੱਕ ਵਿਚ ਚੋਣ ਪ੍ਰਚਾਰ ਕਰਨਾ ਸੀ। ਟਰੰਪ ਨੇ ਟੈਕਸਾਸ ਦੇ ਵੋਟਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਡੈਮੋਕ੍ਰੇਟਿਕ ਉਮੀਦਵਾਰ ਜੇਮਜ਼ ਟੈਲਾਰਿਕੋ ਨੂੰ ਜਿੱਤਣ ਦਿੱਤਾ ਤਾਂ ਅਸੀਂ ਤੁਹਾਨੂੰ ਕਦੇ ਮੁਆਫ਼ ਨਹੀਂ ਕਰਾਂਗੇ।ਉਨ੍ਹਾਂ ਨੇ ਟੈਲਾਰਿਕੋ ਦਾ ਨਾਂਅ ਵਿਗਾੜ ਕੇ ‘ਟੈਲਾਫ੍ਰੀਕੋ’ ਕਿਹਾ ਅਤੇ ਉਸ ਨੂੰ ‘ਕਮਿਊਨਿਸਟ’ ਦੱਸਿਆ। ਟਰੰਪ ਨੇ ਦਾਅਵਾ ਕੀਤਾ ਕਿ ਡੈਮੋਕ੍ਰੇਟਿਕ ਪਾਰਟੀ ਦੀ ਜਿੱਤ ਨਾਲ ਟੈਕਸਾਸ ਵਿਚ ਅਪਰਾਧ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵਧ ਸਕਦੀ ਹੈ। ਉਨ੍ਹਾਂ ਨੇ ਪੈਕਸਟਨ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ’ ਚੋਂ ਪਾਕਿਸਤਾਨ ਬਾਹਰ , ਬੰਗਲਾਦੇਸ਼ ਸ਼ਾਮਿਲ 1 ਨਵੰਬਰ ਨੂੰ ਜਲੰਧਰ ’ਚ ਹੋਣਾ ਸੀ ਭਾਰਤ ਤੇ ਪਾਕ... ਅਗਲੀ ਖ਼ਬਰ ਪਰਿਵਾਰਕ ਮੁੱਖ ਘਰ ’ ਤੇ ਵਿਰਾਸਤੀ ਟੈਕਸ ਖ਼ਤਮ ਕਰਨ ਦਾ ਬੇਡਨੌਕ ਵਲੋਂ ਵਾਅਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।