04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬੀਅਰ ਪੀ ਕੇ ਸਾਈਕਲ ਚਲਾਉਣ ਵਾਲੇ ਭਾਰਤੀ ਨੂੰ 600 ਯੂਰੋ ਦਾ ਜੁਰਮਾਨਾ <br/>

ਅਜੀਤ ਡੈਸਕ 01-02-2026

ਵੈਨਿਸ (ਇਟਲੀ), 31 ਜਨਵਰੀ (ਹਰਦੀਪ ਸਿੰਘ ਕੰਗ)-ਇਟਲੀ ਦੇ ਨÏਰਥ ਇਲਾਕੇ 'ਚ ਪੋਰਤੋਗੁਆਰੋ ਸ਼ਹਿਰ 'ਚ ਹਰਿਆਣਾ ਦੇ ਕੁਰਕਸ਼ੇਤਰ ਜਿਲੇ੍ਹ ਦੇ ਪਿੰਡ ਸੂਰਾ ਨਾਲ ਸਬੰਧਿਤ ਇਕ ਸਾਇਕਲ ਸਵਾਰ ਭਾਰਤੀ ਨÏਜਵਾਨ ਨੂੰ ਇਟਾਲੀਅਨ ਪੁਲਿਸ ਵੱਲੋਂ ਲਗਭਗ 600 ਯੁਰੋ ਦਾ ਜੁਰਮਾਨ ਕੀਤਾ ਗਿਆ ਹੈ ਕਿਉਕਿ ਇਸ ਨੌਜਵਾਨ ਨੇ ਸਾਇਕਲ ਚਲਾਉਦੇ ਸਮੇਂ ਬੀਅਰ ਪੀ ਰੱਖੀ ਸੀ | ਇਸ ਦੇ ਨਾਲ ਹੀ ਸਾਇਕਲ 'ਤੇ ਲਾਇਟ ਨਾ ਹੋਣ ਕਰਕੇ ਵੀ ਪੁਲਿਸ ਵੱਲੋਂ ਇਸ ਵਿਅਕਤੀ ਨੂੰ 18 ਯੁਰੋ ਦਾ ਇਕ ਹੋਰ ਵੱਖਰਾ ਜੁਰਮਾਨਾ ਕੀਤਾ ਗਿਆ | ਮਿਲੀ ਜਾਣਕਾਰੀ ਅਨੁਸਾਰ 27 ਜਨਵਰੀ ਸ਼ਾਮ 7:30 ਦੇ ਕਰੀਬ ਇਟਾਲੀਅਨ ਪੁਲਿਸ ਨੇ ਪੋਰਤੋਗੁਆਰੋ ਸ਼ਹਿਰ ਵਿਖੇ ਇਨਸ ਮਾਰਕੀਟ ਦੇ ਕੋਲ ਸਾਇਕਲ 'ਤੇ ਜਾ ਰਹੇ ਪਨਵਰ ਰਾਹੁਲ ਨਾਂ ਦੇ ਭਾਰਤੀ ਨÏਜਵਾਨ ਨੂੰ ਰੋਕਿਆ, ਜਦੋਂ ਪੁਲਿਸ ਨੇ ਅਲਕੋਹਲ ਨਿਰੀਖਣ ਕੀਤਾ | ਇਸ ਵਿਅਕਤੀ ਨੇ ਬੀਅਰ ਦਾ ਸੇਵਨ ਕੀਤਾ ਹੋਇਆ ਸੀ ਜੋ ਕਿ ਇਟਲੀ ਦੇ ਕਾਨੂੰਨ ਮੁਤਾਬਿਕ ਜਿਆਦਾ ਮਾਤਰਾ 'ਚ ਸੀ | ਇਸੇ ਦÏਰਾਨ ਇਸ ਨÏਜਵਾਨ ਨੂੰ ਇਟਾਲੀਅਨ ਭਾਸ਼ਾ ਘੱਟ ਆਉਦੀ ਹੋਣ ਕਰਕੇ ਪੁਲਿਸ ਵਲੋਂ ਗੱਲਬਾਤ ਲਈ ਇਲਾਕੇ ਦੀ ਪ੍ਰਸਿੱਧ ਸਖਸ਼ੀਅਤ ਅਸ਼ੋਕ ਰਾਣਾ ਮੋਉਲੀ ਨੂੰ ਫੋਨ ਕਰਕੇ ਤੁਰੰਤ ਸੱਦਿਆ ਗਿਆ | ਰਾਣਾ ਜੀ ਨੇ ਕਿਹਾ ਕਿ ਸੜਕਾਂ 'ਤੇ ਸੁਰੱਖਿਆ ਦੇ ਮੰਤਵ ਨਾਲ ਹੁਣ ਇਟਾਲੀਅਨ ਪੁਲਿਸ ਟੈ੍ਰਫਿਕ ਨਿਯਮਾਂ ਨੂੰ ਲਾਗੂ ਕਰਨ ਲਈ ਪੂਰੀ ਮੁਸਤੈਦੀ ਵਰਤ ਰਹੀ ਹੈ ਤੇ ਇਸ ਲਈ ਲੋੜ ਹੈ ਕੇ ਡਰਾਇਵਿੰਗ ਕਰਦੇ ਸਮੇਂ ਇੱਥੋਂ ਤੱਕ ਕੇ ਸਾਇਕਲ ਚਲਾਉਦੇ ਸਮੇਂਾ ਵੀ ਕਿਸੇ ਵੀ ਕਿਸਮ ਦਾ ਨਸ਼ਾ ਜਾਂ ਬੀਅਰ ਆਦਿ ਤੱਕ ਦਾ ਸੇਵਨ ਵੀ ਨਾ ਕੀਤਾ ਜਾਵੇ |

ਪਿਛਲੀ ਖ਼ਬਰ ਅਮਰੀਕਾ 'ਚ ਇਮੀਗ੍ਰੇਸ਼ਨ ਧੱਕੇਸ਼ਾਹੀ ਵਿਰੁੱਧ ਵੱਡੀ ਪੱਧਰ 'ਤੇ ਪ੍ਰਦਰਸ਼ਨ <br/> ਅਗਲੀ ਖ਼ਬਰ ਆਸਟ੍ਰੇਲੀਆ 'ਚ ਘਰਾਂ ਦੀ ਕਮੀ ਦੂਰ ਕਰਨ ਲਈ 800 ਮਿਲੀਅਨ ਡਾਲਰ ਦੀ ਵੱਡੀ ਯੋਜਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।