15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਭਾਰਤੀ ਮੂਲ ਦੀਆਂ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਗੁਰਵਿੰਦਰ ਸਿੰਘ ਜਿਣਸੀ ਹਮਲਿਆਂ 'ਚ ਦੋਸ਼ੀ ਕਰਾਰ

ਅਜੀਤ ਡੈਸਕ 21-02-2026
ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਛਮੀ ਲੰਡਨ ਦੇ 37 ਸਾਲਾ ਗੁਰਵਿੰਦਰ ਸਿੰਘ ਵਾਸੀ ਨੌਰਥਹਾਲਟ ਨੂੰ ਲੰਡਨ ਦੀ ਸਾਊਥਵਰਕ ਅਦਲਾਤ 'ਚ ਜਬਰ ਜਨਾਹ ਤੇ ਜਿਣਸੀ ਹਮਲੇ ਦੇ ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤਾ ਹੈ | ਮੈਟਰੋਪੁਲੀਟਨ ਪੁਲਿਸ ਨੇ ਕਿਹਾ ਕਿ ਗੁਰਵਿੰਦਰ ਨੌਕਰੀ ਦੀ ਤਲਾਸ਼ ਕਰਨ ਵਾਲੀਆਂ ਭਾਰਤੀ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਤੇ ਖੁਦ ਨੂੰ ਮਹਿਲਾ ਮੈਨੇਜ਼ਰ ਦੱਸ ਕੇ ਵਟਸਅੱਪ ਰਾਹੀਂ ਗੱਲਬਾਤ ਕਰਕੇ ਮਹਿਲਾਵਾਂ ਦਾ ਭਰੋਸਾ ਜਿੱਤਦਾ ਸੀ | ਉਸ ਨੇ ਇਕ ਮਹਿਲਾ ਨੂੰ 21 ਜੂਨ 2025 ਨੂੰ ਲੰਡਨ ਦੇ ਪੈਡਿੰਗਟਨ ਟਰੇਨ ਸ਼ਟੇਸ਼ਨ ਤੇ ਇਕ ਖਿਡਾਰੀ ਦੀ ਦੇਖਭਾਲ ਕਰਨ ਲਈ ਬੁਲਾਇਆ | ਉਸ ਨੂੰ ਨੇੜਲੇ ਹੋਟਲ ਦੇ ਇਕ ਕਮਰੇ 'ਚ ਲੈ ਜਾ ਕੇ ਜਬਰ-ਜਨਾਹ ਕੀਤਾ | ਮਹਿਲਾ ਇਕ ਟੈਕਸੀ ਤੇ 2 ਹੋਰ ਲੋਕਾਂ ਦੀ ਮਦਦ ਨਾਲ ਬਚ ਕੇ ਨਿਕਲੀ | ਹਮਲਾਵਰ ਨੇ ਪੀੜਤਾ ਨੂੰ ਫੋਨ ਕਰਕੇ ਧਮਕੀ ਦਿੱਤੀ ਕਿ ਉਸ ਨੇ ਸਾਰੀ ਵੀਡੀਓ ਰਿਕਾਰਡ ਕਰ ਲਈ ਹੈ, ਜੇ ਕਿਸੇ ਨੂੰ ਦੱਸਿਆ ਤਾਂ ਵਾਇਰਲ ਕਰ ਦਿੱਤੀ ਜਾਵੇਗੀ | ਅਗਲੇ ਦਿਨ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਤਾਂ ਪੁਲਿਸ ਨੇ ਉਸੇ ਹੋਟਲ ਤੋਂ 11 ਅਗਸਤ ਨੂੰ ਗਿ੍ਫਤਾਰ ਕਰ ਲਿਆ ਤੇ ਤਲਾਸ਼ੀ ਦੌਰਾਨ ਉਸ ਦੇ ਘਰ 'ਚੋਂ 9 ਡਿਵਾਇਸ ਮਿਲੇ | ਜਾਂਚ ਦੌਰਾਨ ਪਤਾ ਲੱਗਾ ਕਿ ਦਸੰਬਰ 2024 ਤੋਂ ਅਗਸਤ 2025 ਤੱਕ ਗੁਰਵਿੰਦਰ ਨੇ ਉਸੇ ਹੋਟਲ ਦੇ ਕਮਰੇ 100 ਤੋਂ ਵੱਧ ਵਾਰ ਬੁੱਕ ਕੀਤੇ ਸਨ | ਉਸ ਨੇ ਬਹੁਤ ਸਾਰੀਆਂ ਮਹਿਲਾਵਾਂ ਨੂੰ ਕੰਮ ਦੀ ਭਾਲ 'ਚ ਮਦਦ ਕਰਨ ਬਾਰੇ ਗੱਲਬਾਤ ਕੀਤੀ | ਪੁਲਿਸ ਨੇ ਸਾਊਥਾਲ ਅਤੇ ਹੇਜ਼ ਵਿਚ ਰਹਿੰਦੀਆਂ ਭਾਰਤੀ ਮੂਲ ਦੀਆਂ ਮਹਿਲਾਵਾਂ ਨੂੰ ਜਾਂਚ 'ਚ ਸਹਿਯੋਗ ਦੇਣ ਲਈ ਕਿਹਾ ਹੈ, ਪੁਲਿਸ ਦਾ ਮੰਨਣਾ ਹੈ ਕਿ ਦੋਸ਼ੀ ਵੱਲੋਂ ਇਕ ਖਾਸ ਭਾਈਚਾਰੇ ਦੀਆਂ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ |
ਪਿਛਲੀ ਖ਼ਬਰ ਬੈਲਵੀਡੀਅਰ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹਾਦਸੇ 'ਚ ਸਿੱਖ ਬੀਬੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ 'ਵਾਅਦਿਆਂ ਦੀ ਰਾਜਨੀਤੀ ਕਦੋਂ ਖ਼ਤਮ ਹੋਵੇਗੀ?U-ਇੰਟਰਨੈਸ਼ਨਲ ਪੰਥਕ ਦਲ ਯੂ.ਕੇ. ਵਲੋਂ ਐਸ.ਜੀ.ਪੀ.ਸੀ. ਪ੍ਰਧਾਨ ਧਾਮੀ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।