ਕੋਚੀ, 27 ਫਰਵਰੀ (ਪੀ.ਟੀ.ਆਈ.)-ਫਿਲਮ 'ਦਿ ਕੇਰਲ ਸਟੋਰੀ 2' ਦੇ ਨਿਰਮਾਤਾਵਾਂ ਨੂੰ ਵੱਡੀ ਰਾਹਤ ਮਿਲੀ ਹੈ | ਕੇਰਲ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਫਿਲਮ ਦੀ ਰਿਲੀਜ਼ 'ਤੇ ਲੱਗੀ ਅੰਤਰਿਮ ਰੋਕ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਹੈ | ਮਾਮਲੇ ਦੀ ਗੰਭੀਰਤਾ 'ਤੇ ਵਿਚਾਰ ਕਰਨ ਤੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਡਿਵੀਜ਼ਨ ਬੈਂਚ ਨੇ ਹੁਣ ਫਿਲਮ ਦੀ ਥੀਏਟਰ ਰਿਲੀਜ਼ ਲਈ ਰਾਹ ਸਾਫ਼ ਕਰ ਦਿੱਤਾ ਹੈ |