ਪੈਰਾਗੁਏ, 28 ਫਰਵਰੀ (ਪੀ.ਟੀ.ਆਈ.)-ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੂੰ ਪੈਰਾਗੁਏ ਇੰਟਰਨੈਸ਼ਨਲ ਸ਼ਤਰੰਜ ਫੈਸਟੀਵਲ ਦੇ ਮਾਸਟਰਜ਼ ਸੈਕਸ਼ਨ ਦੇ ਤੀਜੇ ਦÏਰ 'ਚ ਨੀਦਰਲੈਂਡ ਦੇ ਜÏਰਡਨ ਵੈਨ ਫੋਰੈਸਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਅਰਵਿੰਦ ਚਿਦੰਬਰਮ ਨੇ ਈਰਾਨ ਦੇ ਪਰਹਮ ਮੈਗਸÏਡਲੂ ਨਾਲ ਡਰਾਅ ਖੇਡਿਆ | ਟੂਰਨਾਮੈਂਟ ਦੀ ਆਪਣੀ ਪਹਿਲੀ ਜਿੱਤ ਦੀ ਤਲਾਸ਼ 'ਚ ਗੁਕੇਸ਼ ਨੇ ਸ਼ੁਰੂਆਤ ਤੋਂ ਹੀ ਵੈਨ ਫੋਰੈਸਟ ਵਿਰੁੱਧ ਚੰਗਾ ਪ੍ਰਦਰਸ਼ਨ ਨਹੀਂ ਕੀਤਾ | ਉਹ ਮੈਚ ਦੇ ਕਿਸੇ ਵੀ ਸਮੇਂ ਆਪਣੀ ਪਕੜ ਸਥਾਪਤ ਕਰਨ ਵਿਚ ਅਸਮਰੱਥ ਰਿਹਾ | ਰਾਣੀ ਦੇ ਆਦਾਨ-ਪ੍ਰਦਾਨ ਤੋਂ ਬਾਅਦ ਗੁਕੇਸ਼ ਦੀ ਸਥਿਤੀ ਵਿਗੜ ਗਈ, ਅਤੇ ਫੋਰੈਸਟ ਨੇ 48 ਚਾਲਾਂ 'ਚ ਜਿੱਤ ਪ੍ਰਾਪਤ ਕੀਤੀ |