ਨਵੀਂ ਦਿੱਲੀ, 28 ਫਰਵਰੀ (ਪੀ.ਟੀ.ਆਈ.)-ਕੇਂਦਰੀ ਖੇਡ ਮੰਤਰਾਲੇ ਨੇ ਡਿਸਏਬਲਡ ਕ੍ਰਿਕਟ ਕੌਂਸਲ ਆਫ਼ ਇੰਡੀਆ (ਡੀ.ਸੀ.ਸੀ.ਆਈ.) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਨਾਂਅ ਜਾਂ ਗਤੀਵਿਧੀਆਂ 'ਚ ਇੰਡੀਆ ਜਾਂ ਇੰਡੀਅਨ ਸ਼ਬਦਾਂ ਦੀ ਵਰਤੋਂ ਨਾ ਕਰੇ, ਕਿਉਂਕਿ ਇਹ ਰਾਸ਼ਟਰੀ ਖੇਡ ਫੈਡਰੇਸ਼ਨ (ਐਨ.ਐਸ.ਐਫ.) ਵਜੋਂ ਮਾਨਤਾ ਪ੍ਰਾਪਤ ਨਹੀਂ ਹੈ | ਡੀ.ਸੀ.ਸੀ.ਆਈ. ਸਕੱਤਰ ਰਵੀ ਕਾਂਤ ਚੌਹਾਨ ਨੂੰ ਲਿਖੇ ਇਕ ਪੱਤਰ 'ਚ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਸਿਰਫ਼ ਉਹੀ ਸੰਸਥਾਵਾਂ ਜਿਨ੍ਹਾਂ ਨੂੰ ਸਰਕਾਰ ਦੁਆਰਾ ਅਧਿਕਾਰਤ ਤੌਰ 'ਤੇ ਮਾਨਤਾ ਪ੍ਰਾਪਤ ਹੈ, ਨੂੰ ਇੰਡੀਆ ਜਾਂ ਇੰਡੀਅਨ ਸ਼ਬਦਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ | ਇਸੇ ਤਰ੍ਹਾਂ ਦੇ ਪੱਤਰ ਭਾਰਤੀ ਮਹਿਲਾ ਫੁੱਟਬਾਲ ਫੈਡਰੇਸ਼ਨ ਤੇ ਭਾਰਤੀ ਬਾਡੀ ਬਿਲਡਰਜ਼ ਫੈਡਰੇਸ਼ਨ ਸਮੇਤ ਹੋਰ ਸੰਗਠਨਾਂ ਨੂੰ ਭੇਜੇ ਗਏ ਹਨ | ਮੰਤਰਾਲੇ ਨੇ ਚੇਤਾਵਨੀ ਦਿੱਤੀ ਕਿ ਤੁਹਾਨੂੰ ਆਪਣੇ ਸੰਗਠਨ ਦੇ ਨਾਂਅ ਤੇ ਇਸ ਦੀਆਂ ਕਿਸੇ ਵੀ ਗਤੀਵਿਧੀਆਂ 'ਚ ਇੰਡੀਆ ਜਾਂ ਇੰਡੀਅਨ ਸ਼ਬਦਾਂ ਦੀ ਵਰਤੋਂ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ | ਅਣਅਧਿਕਾਰਤ ਵਰਤੋਂ ਪ੍ਰਚਲਿਤ ਨਿਯਮਾਂ ਤੇ ਲਾਗੂ ਕਾਨੂੰਨਾਂ ਤਹਿਤ ਢੁਕਵੀਂ ਕਾਰਵਾਈ ਨੂੰ ਆਕਰਸ਼ਿਤ ਕਰੇਗੀ |