ਕਰਾਚੀ, 28 ਫਰਵਰੀ (ਪੀ. ਟੀ. ਆਈ.)-ਪਾਕਿਸਤਾਨ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ ਨੂੰ ਚੱਲ ਰਹੇ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 'ਚ ਟੀਮ ਦੀ ਮੁਹਿੰਮ ਤੋਂ ਬਾਅਦ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ | ਇਹ ਆਗਾ ਤੇ ਟੀਮ ਦੇ ਕੁਝ ਹੋਰ ਤਜਰਬੇਕਾਰ ਖਿਡਾਰੀਆਂ ਲਈ ਆਖਰੀ ਟੀ-20 ਟੂਰਨਾਮੈਂਟ ਹੋ ਸਕਦਾ ਹੈ | ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਅੰਦਰ ਇਕ ਭਰੋਸੇਯੋਗ ਸੂਤਰ ਦੇ ਅਨੁਸਾਰ ਚੇਅਰਮੈਨ ਮੋਹਸਿਨ ਨਕਵੀ ਇਸ ਗਲੋਬਲ ਈਵੈਂਟ 'ਚ ਟੀਮ ਦੇ ਪ੍ਰਦਰਸ਼ਨ ਤੋਂ ਅਸੰਤੁਸ਼ਟ ਹਨ | ਸੂਤਰ ਦੇ ਅਨੁਸਾਰ, ਨਕਵੀ ਨੇ ਆਗਾ ਨੂੰ ਟੀ-20 ਕਪਤਾਨੀ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ | ਉਹ ਕੁਝ ਖਿਡਾਰੀਆਂ ਦੇ ਭਵਿੱਖ ਬਾਰੇ ਮੁੱਖ ਕੋਚ ਮਾਈਕ ਹੇਸਨ ਤੇ ਚੋਣਕਾਰਾਂ ਨਾਲ ਵੀ ਖੁੱਲ੍ਹ ਕੇ ਚਰਚਾ ਕਰਨਗੇ | ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ਾਦਾਬ ਖਾਨ ਤੇ ਸ਼ਾਹੀਨ ਸ਼ਾਹ ਅਫਰੀਦੀ ਨੂੰ ਕਪਤਾਨੀ ਲਈ ਵਿਚਾਰਿਆ ਜਾ ਰਿਹਾ ਹੈ |
ਪਾਕਿਸਤਾਨ ਦੇ ਟੀ-20 ਕਪਤਾਨ ਦਾ ਬਦਲਣਾ ਤੈਅ <br/>
ਅਜੀਤ ਡੈਸਕ
01-03-2026