18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਫੋਨ ਖੋਹਣ ਤੋਂ ਰੋਕਣ ਲਈ ਖ਼ਾਸ ਪ੍ਰਬੰਧ ਕਰੇਗੀ ਲੰਡਨ ਅਥਾਰਟੀ <br/>

ਅਜੀਤ ਡੈਸਕ 01-03-2026
ਲੰਡਨ, 28 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਵਿਚ ਦਿਨ ਦਿਹਾੜੇ ਵਾਪਰ ਰਹੀਆਂ ਮੋਬਾਇਲ ਫੋਨਾਂ ਦੀ ਚੋਰੀ ਜਾਂ ਖੋਹਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਲੰਡਨ ਮੇਅਰ ਸਦੀਕ ਖਾਨ ਨੇ ਕਿਹਾ ਕਿ ਅਸੀਂ ਖਾਸ ਇੰਤਜ਼ਾਮ ਕਰ ਰਹੇ ਹਾਂ | ਜਿਸ ਲਈ ਲੰਡਨ ਅਥਾਰਟੀ ਵੱਲੋਂ 45 ਲੱਖ ਪੌਂਡ ਦਾ ਨਿਵੇਸ਼ ਕੀਤਾ ਜਾ ਰਿਹਾ ਹੈ | ਲੰਡਨ 'ਚ ਹਰ ਸਾਲ ਲਗਭਗ 5 ਕਰੋੜ ਪੌਂਡ ਦੇ ਫੋਨ ਖੋਹੇ ਜਾਂ ਚੋਰੀ ਹੁੰਦੇ ਹਨ | ਮੋਬਾਇਲ ਚੋਰਾਂ ਦਾ ਇਕ ਨੈਟਵਰਕ ਹੈ | ਇਕ ਜਾਂਚ 'ਚ ਪਾਇਆ ਗਿਆ ਕਿ ਲੰਡਨ ਵਿੱਚੋਂ ਚੋਰੀ ਕੀਤੇ ਫੋਨ ਚੀਨ, ਅਲਜ਼ੀਰੀਆ ਵਰਗੇ ਜਾਂ ਹੋਰ ਦੇਸ਼ਾਂ ਵਿਚ ਵੇਚੇ ਜਾਂਦੇ ਹਨ | ਲੰਡਨ ਪੁਲਿਸ ਇਸ ਚੋਰੀ/ਲੁੱਟ ਖੋਹ ਨੂੰ ਰੋਕਣ ਲਈ ਸਾਦੇ ਕੱਪੜਿਆਂ 'ਚ ਖਾਸ ਖੇਤਰਾਂ ਵਿਚ ਤਾਇਨਾਤ ਕੀਤੇ ਗਏ ਹਨ | ਰਿਪੋਰਟਾਂ ਅਨੁਸਾਰ ਹੁਣ ਤੱਕ ਸੈਂਕੜੇ ਗਿ੍ਫਤਾਰੀਆਂ ਹੋਈਆਂ ਤੇ ਹਜ਼ਾਰਾਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ | ਲੰਡਨ ਮੇਅਰ ਨੇ ਕਿਹਾ ਕਿ ਕਿਸੇ ਸਮੇਂ ਕਾਰਾਂ ਵਿਚੋਂ ਸਟੀਰੀਓ ਚੋਰੀ ਕਰਨਾ ਆਮ ਗੱਲ ਸੀ, ਪਰ ਕਾਰ ਕੰਪਨੀਆਂ ਨੇ ਇਸ ਨੂੰ ਹੁਣ ਲਗਭਗ ਖ਼ਤਮ ਕਰ ਦਿੱਤਾ ਹੈ, ਇਸੇ ਤਰ੍ਹਾਂ ਮੋਬਾਇਲ ਕੰਪਨੀਆਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ ਤਾਂ ਕਿ ਤਕਨੀਕੀ ਉਪਾਅਵਾਂ ਨਾਲ ਇਸ ਕਾਲੇ ਕਾਰੋਬਾਰ ਨੂੰ ਖ਼ਤਮ ਕੀਤਾ ਜਾ ਸਕੇ |


ਪਿਛਲੀ ਖ਼ਬਰ ਬੋਲੀਵੀਆ 'ਚ ਕਾਰਗੋ ਜਾਹਜ਼ ਹਾਦਸੇ ਦਾ ਸ਼ਿਕਾਰ-15 ਮੌਤਾਂ <br/> ਅਗਲੀ ਖ਼ਬਰ ਪਾਕਿਸਤਾਨ ਦੇ ਟੀ-20 ਕਪਤਾਨ ਦਾ ਬਦਲਣਾ ਤੈਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।