ਲਾ ਪਾਜ਼ (ਬੋਲੀਵੀਆ), 28 ਫਰਵਰੀ (ਪੀ.ਟੀ.ਆਈ.)-ਬੋਲੀਵੀਆ ਦੀ ਰਾਜਧਾਨੀ ਲਾ ਪਾਜ਼ ਨੇੜੇ ਸ਼ੁੱਕਰਵਾਰ ਦੇਰ ਰਾਤ ਇਕ ਵੱਡਾ ਜਹਾਜ਼ ਹਾਦਸਾ ਵਾਪਰਿਆ, ਜਿੱਥੇ ਇਕ ਕਾਰਗੋ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਘੱਟੋ-ਘੱਟ 15 ਲੋਕਾਂ ਦੀ ਮÏਤ ਹੋ ਗਈ | ਜਹਾਜ਼ ਹਵਾਈ ਅੱਡੇ ਦੇ ਨੇੜੇ ਇਕ ਹਾਈਵੇਅ 'ਤੇ ਉਤਰਿਆ, ਜਿਸ ਨਾਲ ਕਈ ਪਾਰਕ ਕੀਤੇ ਵਾਹਨਾਂ ਨਾਲ ਟਕਰਾ ਗਿਆ | ਜਹਾਜ਼ ਵਿਚ ਵੱਡੀ ਰਕਮ ਦਾ ਸਾਮਾਨ ਸੀ, ਜੋ ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਖਿੰਡ ਗਿਆ | ਇਹ ਹਾਦਸਾ ਰਾਜਧਾਨੀ ਲਾ ਪਾਜ਼ ਦੇ ਨਾਲ ਲੱਗਦੇ ਐਲ ਆਲਟੋ ਸ਼ਹਿਰਸ 'ਚ ਹੋਇਆ | ਅਧਿਕਾਰੀਆਂ ਅਨੁਸਾਰ ਹਾਦਸੇ ਵਿੱਚ ਘੱਟੋ-ਘੱਟ 15 ਲੋਕਾਂ ਦੀ ਮÏਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ | ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਮਿ੍ਤਕ ਜਹਾਜ਼ 'ਚ ਸਵਾਰ ਸਨ ਜਾਂ ਹਾਈਵੇਅ 'ਤੇ ਖੜ੍ਹੇ ਵਾਹਨਾਂ 'ਚ |