31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਟੈਕਸਾਸ ਗੋਲੀਬਾਰੀ 'ਚ ਮਰਨ ਵਾਲਿਆਂ 'ਚ ਭਾਰਤੀ-ਅਮਰੀਕੀ ਵਿਦਿਆਰਥਣ ਵੀ ਸ਼ਾਮਿਲ <br/>

ਅਜੀਤ ਡੈਸਕ 04-03-2026
ਹਿਊਸਟਨ (ਅਮਰੀਕਾ), 3 ਮਾਰਚ (ਪੀ.ਟੀ.ਆਈ.)-ਅਮਰੀਕਾ ਦੇ ਆਸਟਿਨ 'ਚ ਇਕ ਬਾਰ ਦੇ ਬਾਹਰ ਹੋਈ ਗੋਲੀਬਾਰੀ 'ਚ ਮਾਰੇ ਗਏ ਚਾਰ ਲੋਕਾਂ 'ਚ ਇਕ 21 ਸਾਲਾ ਭਾਰਤੀ-ਅਮਰੀਕੀ ਵਿਦਿਆਰਥੀ ਵੀ ਸ਼ਾਮਲ ਹੈ | ਇਸ ਘਟਨਾ ਦੀ ਜਾਂਚ ਸੰਭਾਵੀ ਅੱਤਵਾਦੀ ਕਾਰਵਾਈ ਵਜੋਂ ਕੀਤੀ ਜਾ ਰਹੀ ਹੈ | ਆਸਟਿਨ ਨਿਵਾਸੀ ਅੇ ਟੈਕਸਾਸ ਯੂਨੀਵਰਸਿਟੀ ਦੀ ਵਿਦਿਆਰਥਣ ਸਵਿਤਾ ਸ਼ਾਨ, ਐਤਵਾਰ ਨੂੰ ਵੈਸਟ ਸਿਕਸਥ ਸਟਰੀਟ ਦੇ ਭੀੜ-ਭੜੱਕੇ ਵਾਲੇ ਖੇਤਰ 'ਚ ਇਕ ਹਮਲਾਵਰ ਵਲੋਂ ਕੀਤੀ ਗਈ ਗੋਲੀਬਾਰੀ 'ਚ ਮਾਰੀ ਗਈ | ਉਹ ਆਪਣੀ ਬੈਚਲਰ ਡਿਗਰੀ ਪ੍ਰਾਪਤ ਕਰਨ ਤੋਂ ਕੁਝ ਮਹੀਨੇ ਦੂਰ ਸੀ ਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਉਸਨੂੰ ਪ੍ਰਬੰਧਨ ਸੂਚਨਾ ਪ੍ਰਣਾਲੀਆਂ ਤੇ ਅਰਥ ਸ਼ਾਸਤਰ 'ਚ ਇਕ ਸ਼ਾਨਦਾਰ ਵਿਦਿਆਰਥੀ ਦੱਸਿਆ | ਆਸਟਿਨ ਪੁਲਿਸ ਮੁਖੀ ਲੀਜ਼ਾ ਡੇਵਿਸ ਨੇ ਸੋਮਵਾਰ ਦੁਪਹਿਰ ਇਕ ਪ੍ਰੈਸ ਕਾਨਫਰੰਸ 'ਚ ਮÏਕੇ 'ਤੇ ਮਾਰੇ ਗਏ 2 ਲੋਕਾਂ ਦੀ ਪਛਾਣ ਰਾਈਡਰ ਹੈਰਿੰਗਟਨ (19) ਤੇ ਸ਼ਾਨ ਵਜੋਂ ਕੀਤੀ | ਐਤਵਾਰ ਦੀ ਸਮੂਹਿਕ ਗੋਲੀਬਾਰੀ ਨੇ ਟੈਕਸਾਸ ਿ'ਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੋਗ 'ਚ ਡੁੱਬਾ ਦਿੱਤਾ ਹੈ |

ਪਿਛਲੀ ਖ਼ਬਰ ਮਮਦਾਨੀ ਦੇ ਦਖਲ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਛੱਡੀ ਵਿਦੇਸ਼ੀ ਵਿਦਿਆਰਥਣ ਅਗਲੀ ਖ਼ਬਰ ਟੈਕਸਾਸ 'ਚ ਹੋਈ ਗੋਲੀਬਾਰੀ ਦੇ ਸ਼ੂਟਰ ਨੇ ਈਰਾਨੀ ਝੰਡੇ ਵਾਲੀ ਪਾਈ ਹੋਈ ਸੀ ਟੀ ਸ਼ਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।