31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮਮਦਾਨੀ ਦੇ ਦਖਲ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਛੱਡੀ ਵਿਦੇਸ਼ੀ ਵਿਦਿਆਰਥਣ

ਅਜੀਤ ਡੈਸਕ 04-03-2026
ਸੈਕਰਾਮੈਂਟੋ, 3 ਮਾਰਚ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਵਿਭਾਗ ਵਲੋਂ ਅਣਉਚਿੱਤ ਢੰਗ ਤਰੀਕੇ ਨਾਲ ਕੋਲੰਬੀਆ ਯੂਨੀਵਰਸਿਟੀ 'ਚ ਦਾਖਲ ਹੋ ਕੇ ਇਕ ਵਿਦੇਸ਼ੀ ਵਿਦਿਆਰਥਣ ਨੂੰ ਗਿ੍ਫ਼ਤਾਰ ਕਰਨ ਉਪਰੰਤ ਨਿਊਯਾਰਕ ਦੇ ਮੇਅਰ ਜੌਹਰਨ ਮਮਦਾਨੀ ਦੇ ਦਖ਼ਲ ਤੋਂ ਬਾਅਦ ਛੱਡ ਦੇਣ ਦੀ ਖ਼ਬਰ ਹੈ | ਵਿਦਿਆਰਥਣ ਦੀ ਪਛਾਣ ਐਲਮੀਨਾ ਅਘਾਯੇਵਾ ਵਜੋਂ ਹੋਈ ਹੈ | ਹੋਮਲੈਂਡ ਸਕਿਉਰਿਟੀ ਵਿਭਾਗ ਨੇ ਅਘਾਯੇਵਾ ਦੀ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਵਲੋਂ ਗਿ੍ਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਦਾ ਵਿਦਿਆਰਥੀ ਵੀਜ਼ਾ 2016 'ਚ ਖ਼ਤਮ ਹੋ ਗਿਆ ਸੀ | ਗਿ੍ਫ਼ਤਾਰੀ ਉਪਰੰਤ ਮੇਅਰ ਮਮਦਾਨੀ ਨੇ ਵਾਈਟ ਹਾਊਸ 'ਚ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲ ਕੀਤੀ ਜਿਨ੍ਹਾਂ ਨੇ ਮਮਦਾਨੀ ਨੂੰ ਭਰੋਸਾ ਦਿੱਤਾ ਕਿ ਵਿਦਿਆਰਥਣ ਨੂੰ ਛੇਤੀ ਛੱਡ ਦਿੱਤਾ ਜਾਵੇਗਾ | ਬਾਅਦ 'ਚ ਅਜ਼ਰਬਾਈਜਾਨ ਨਾਗਰਿਕ ਅਘਾਯੇਵਾ ਨੇ ਇਕ ਸੋਸ਼ਲ ਮੀਡੀਆ ਪੋਸਟ 'ਚ ਹਰ ਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੁਣੇ ਹੀ ਰਿਹਾਅ ਹੋਈ ਹੈ ਤੇ ਠੀਕ ਠਾਕ ਹੈ ਪਰੰਤੂ ਜੋ ਕੁੱਝ ਉਸ ਨਾਲ ਹੋਇਆ ਹੈ, ਉਸ ਤੋਂ ਉਹ ਸਦਮੇ ਵਿਚ ਹੈ | ਅਘਾਯੇਵਾ ਦੇ ਇੰਸਟਾਗ੍ਰਾਮ 'ਤੇ ਇਕ ਲੱਖ ਤੋਂ ਵਧ ਪ੍ਰਸੰਸਕ ਹਨ ਤੇ ਉਸ ਦੀ ਗਿ੍ਫ਼ਤਾਰੀ 'ਤੇ ਇੰਸਟਾਗ੍ਰਾਮ ਉੱਪਰ ਤਿੱਖਾ ਪ੍ਰਤੀਕਰਮ ਹੋਇਆ |

ਪਿਛਲੀ ਖ਼ਬਰ ਸੰਘੀ ਅਦਾਲਤਾਂ ਵੱਲੋਂ ਭਾਰਤੀ ਨਾਗਰਿਕਾਂ ਦੀ ਸੁਣਵਾਈ ਜਾਂ ਰਿਹਾਈ ਦੇ ਹੁਕਮ <br/> ਅਗਲੀ ਖ਼ਬਰ ਟੈਕਸਾਸ ਗੋਲੀਬਾਰੀ 'ਚ ਮਰਨ ਵਾਲਿਆਂ 'ਚ ਭਾਰਤੀ-ਅਮਰੀਕੀ ਵਿਦਿਆਰਥਣ ਵੀ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।