08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

5 ਸਾਲ ਪਹਿਲਾਂ ਮਾਰੇ ਗਏ 4 ਸਿੱਖਾਂ ਸਮੇਤ 8 ਵਰਕਰਾਂ ਦੇ ਸਨਮਾਨ 'ਚ ਪ੍ਰਸਤਾਵ ਲਿਆਂਦਾ <br/>

ਅਜੀਤ ਡੈਸਕ 19-04-2026
ਸੈਕਰਾਮੈਂਟੋ, 18 ਅਪ੍ਰੈਲ (ਹੁਸਨ ਲੜੋਆ ਬੰਗਾ)-5 ਸਾਲ ਪਹਿਲਾਂ ਇੰਡਿਆਨਾਪੋਲਿਸ 'ਚ ਫੈਡਐਕਸ ਗਰਾਊਾਡ ਸਹੂਲਤ ਵਿਖੇ ਗੋਲੀਬਾਰੀ 'ਚ 4 ਸਿੱਖਾਂ ਸਮੇਤ ਮਾਰੇ ਗਏ 8 ਵਰਕਰਾਂ ਦੇ ਸਨਮਾਨ ਵਿਚ ਸੰਸਦ ਮੈਂਬਰਾਂ ਵਲੋਂ ਪ੍ਰਸਤਾਵ ਪੇਸ਼ ਕੀਤਾ ਗਿਆ | ਜਿਸ ਵਿਚ ਸਖ਼ਤੀ ਨਾਲ ਨਫ਼ਰਤ ਅਪਰਾਧ ਰੋਕਣ ਤੇ ਗੰਨ ਸੇਫ਼ਟੀ ਕਦਮ ਚੁੱਕਣ ਦੇ ਸੱਦੇ ਨੂੰ ਮੁੜ ਦੁਹਰਾਇਆ ਗਿਆ ਹੈ | ਅਮਰੀਕੀ ਪ੍ਰਤੀਨਿਧ ਪ੍ਰਾਮਿਲ ਜਯਾਪਾਲ ਨੇ ਕਿਹਾ ਕਿ ਅੱਜ ਅਸੀਂ ਮਾਰੇ ਗਏ 8 ਵਰਕਰਾਂ ਨੂੰ ਯਾਦ ਕੀਤਾ ਤੇ ਅਜਿਹੀ ਦੁਨੀਆ ਪ੍ਰਤੀ ਵਚਨਬੱਧਤਾ ਦੁਹਰਾਈ ਹੈ ਜਿਥੇ ਸਾਰੇ ਭਾਈਚਾਰੇ ਸੁਰੱਖਿਅਤ ਰਹਿਣ | 15 ਅਪ੍ਰੈਲ, 2021 ਨੂੰ ਵਾਪਰੇ ਦੁਖਾਂਤ ਨੂੰ ਰਸਮੀ ਮਾਨਤਾ ਦੇਣ ਲਈ ਅਮਰੀਕੀ ਪ੍ਰਤੀਨਿਧ ਗਰੇਸ ਮੇਂਗ ਪ੍ਰਧਾਨ ਕਾਂਗਰਸ਼ਨਲ ਏਸ਼ੀਅਨ ਪੈਸੀਫਿਕ ਅਮੈਰੀਕਨ ਕੈਕਸ ( ਸੀ.ਏ.ਪੀ.ਏ.ਸੀ.), ਪ੍ਰਾਮਿਲ ਜਯਾਪਾਲ, ਆਂਦਰੇ ਕਾਰਸਨ ਤੇ ਜੂਡੀ ਚੂ ਪ੍ਰਧਾਨ ਸੀ.ਏ.ਪੀ.ਏ.ਸੀ ਐਮੀਰਿਟਾ ਵੱਲੋਂ ਕਾਂਗਰਸ 'ਚ ਹੋ ਰਹੀਆਂ ਕੋਸ਼ਿਸ਼ਾਂ ਦੀ ਅਗਵਾਈ ਕੀਤੀ ਜਾ ਰਹੀ ਹੈ | ਇਸ ਹਮਲੇ ਦਾ ਅਮਰੀਕੀ ਸਿੱਖਾਂ ਉੱਪਰ ਕਦੇ ਨਾ ਭੁਲਾਇਆ ਜਾ ਸਕਣ ਵਾਲਾ ਅਸਰ ਪਿਆ | ਇੰਡਿਆਨਾਪੋਲਿਸ ਫੈਡਐਕਸ ਗਰਾਊਾਡ ਜਿਥੇ ਇਹ ਘਟਨਾ ਵਾਪਰੀ ਵਿਖੇ ਤਕਰੀਬਨ 90 ਫ਼ੀਸਦੀ ਵਰਕਰ ਸਿੱਖ ਪਿਛੋਕੜ ਵਾਲੇ ਹਨ | ਮਾਰੇ ਗਏ ਵਰਕਰਾਂ 'ਚ ਅਮਰਜੀਤ ਜÏਹਲ, ਜਸਵਿੰਦਰ ਕÏਰ, ਅਮਰਜੀਤ ਸੇਖੋਂ, ਜਸਵਿੰਦਰ ਸਿੰਘ, ਮੈਥੀਊ ਅਲੈਗਡਜੈਂਡਰ, ਸਾਮਰੀਆ ਬਲੈਕਵੈਲ, ਕਰਲੀ ਸਮਿੱਥ ਤੇ ਜੌਹਨ ਵੀਸਰਟ ਸ਼ਾਮਿਲ ਸਨ | ਇਨ੍ਹਾਂ ਤੋਂ ਇਲਾਵਾ ਇਸ ਘਟਨਾ 'ਚ 7 ਵਰਕਰ ਜ਼ਖ਼ਮੀ ਹੋਏ ਸਨ¢ਅੱਜ ਪੇਸ਼ ਕੀਤੇ ਗਏ ਪ੍ਰਸਤਾਵ ਵਿਚ ਹਮਲੇ ਦੀ ਨਿੰਦਾ ਕੀਤੀ ਗਈ ਹੈ, ਪੀੜਤਾਂ ਨੂੰ ਸਨਮਾਨ ਦਿੱਤਾ ਗਿਆ ਹੈ ਤੇ ਨਫ਼ਰਤ ਅਪਰਾਧ ਤੇ ਗੰਨ ਹਿੰਸਾ ਵਿਰੁੱਧ ਸੰਘੀ ਕਾਰਵਾਈ ਦਾ ਸੱਦਾ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਬਿ੍ਟਿਸ਼ ਕੋਲੰਬੀਆ ਵਿਧਾਨ ਸਭਾ ਭਵਨ 'ਚ ਮਨਾਇਆ 'ਸਿੱਖ ਵਿਰਾਸਤੀ ਮਹੀਨਾ' <br/> ਅਗਲੀ ਖ਼ਬਰ ਗੁਰਦੁਆਰਾ ਗੁਰਮਤਿ ਪ੍ਰਕਾਸ਼ ਦਮਦਮੀ ਟਕਸਾਲ ਮਨਟੀਕਾ ਵਿਖੇ ਖ਼ਾਲਸਾ ਸਾਜਨਾ ਦਿਵਸ ਮੌਕੇ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।