ਲੰਡਨ, 29 ਅਪ੍ਰੈਲ (ਪੀ. ਟੀ. ਆਈ.)-ਲੰਡਨ ਪੁਲਿਸ ਨੇ ਯਹੂਦੀਆਂ ਦੀ ਵੱਡੀ ਆਬਾਦੀ ਵਾਲੇ ਇਕ ਇਲਾਕੇ 'ਚ ਭਾਈਚਾਰੇ ਦੇ ਦੋ ਵਿਅਕਤੀਆਂ 'ਤੇ ਚਾਕੂ ਨਾਲ ਕੀਤੇ ਗਏ ਹਮਲੇ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ ਹੈ | ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸਾਡੇ ਯਹੂਦੀ ਭਾਈਚਾਰੇ 'ਤੇ ਹਮਲਾ ਬਰਤਾਨੀਆ 'ਤੇ ਹਮਲੇ ਦੇ ਸਮਾਨ ਹੈ | ਲੰਡਨ ਪੁਲਿਸ ਵਲੋਂ ਹਮਲੇ ਦੀ ਕੋਸ਼ਿਸ਼ ਦੇ ਸ਼ੱਕ 'ਚ ਇਕ 45 ਸਾਲਾ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਦੀ ਅੱਤਵਾਦ ਵਿਰੋਧੀ ਇਕਾਈ ਨੇ ਕਿਹਾ ਕਿ ਪੀੜਤ, ਜਿਨ੍ਹਾਂ ਦੀ ਉਮਰ 76 ਅਤੇ 34 ਸਾਲ ਹੈ, ਨੂੰ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ |