ਵੈਨਕੂਵਰ, 29 ਅਪ੍ਰੈਲ (ਏਜੰਸੀ)-ਚੈਂਪੀਅਨਜ਼ ਲੀਗ ਦੇ ਮੈਚ ਦੌਰਾਨ ਵਿਨੀਸੀਆਸ ਜੂਨੀਅਰ ਖ਼ਿਲਾਫ਼ ਕੀਤੀ ਗਈ ਕਥਿਤ ਨੀਸਲੀ ਟਿੱਪਣੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਤਰਰਾਸ਼ਟਰੀ ਫੁੱਟਬਾਲ ਫੈਡਰੇਸ਼ਨ ਬੋਰਡ (ਆਈ.ਐਫ.ਏ.ਬੀ.) ਨੇ ਇਕ ਨਵੇਂ ਨਿਯਮ ਦੀ ਮਨਜ਼ੂਰੀ ਦਿੱਤੀ ਹੈ, ਜਿਸ 'ਚ ਖਿਡਾਰੀਆਂ ਨੂੰ ਵਿਰੋਧੀ ਟੀਮ ਦੇ ਖਿਡਾਰੀ ਨਾਲ ਮੌਖਿਕ ਬਹਿਸ ਕਰਦੇ ਸਮੇਂ ਮੂੰਹ ਢੱਕਣ 'ਤੇ ਲਾਲ ਕਾਰਡ ਦੀ ਸਜ਼ਾ ਦਿੱਤੀ ਜਾਵੇਗੀ | ਬਿ੍ਟਿਸ਼ ਕੋਲੰਬੀਆ ਦੇ ਵੈਨਕੂਵਰ 'ਚ ਹੋਈ ਬੈਠਕ 'ਚ ਆਈ.ਐਫ.ਏ.ਬੀ. ਨੇ ਸਰਬਸੰਮਤੀ ਨਾਲ ਇਸ ਨਿਯਮ ਨੂੰ ਮਨਜ਼ੂਰੀ ਦਿੱਤੀ | ਇਹ ਨਿਯਮ 11 ਜੂਨ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਫੁੱਟਬਾਲ 'ਚ ਲਾਗੂ ਹੋਵੇਗਾ |