ਮਾਸਕੋ, 29 ਅਪ੍ਰੈਲ (ਏਜੰਸੀ)-ਨਾਜੀ ਜਰਮਨੀ ਦੀ ਹਾਰ ਦੀ 81ਵੀਂ ਵਰ੍ਹੇਗੰਢ ਮੌਕੇ ਰੂਸ 'ਚ ਹੋਣ ਵਾਲੀ ਰਵਾਇਤੀ ਵਿਜੇ ਦਿਵਸ ਪਰੇਡ 'ਚ ਇਸ ਸਾਲ ਫ਼ੌਜੀ ਸਾਜੋ-ਸਾਮਾਨ ਦਾ ਪ੍ਰਦਰਸ਼ਨ ਨਹੀਂ ਹੋਵੇਗਾ | ਰੱਖਿਆ ਮੰਤਰਾਲੇ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ 2022 'ਚ ਯੂਕਰੇਨ 'ਤੇ ਹਮਲਾ ਸ਼ੁਰੂ ਕਰਨ ਤੋਂ ਬਾਅਦ ਪਹਿਲੀ ਵਾਰ ਹੋਵੇਗਾ, ਜਦੋਂ 9 ਮਈ ਨੂੰ ਮਾਸਕੋ ਦੇ ਰੈੱਡ ਸਕੁਏਅਰ 'ਤੇ ਫ਼ੌਜੀ ਸਾਜੋ-ਸਾਮਾਨ ਦਾ ਪ੍ਰਦਰਸ਼ਨ ਨਹੀਂ ਹੋਵੇਗਾ | ਜ਼ਿਕਰਯੋਗ ਹੈ ਕਿ ਇਹ ਦਿਨ ਰੂਸ ਲਈ ਕਿਸੇ ਤਿਉਹਾਰ ਦੇ ਸਮਾਨ ਹੁੰਦਾ ਹੈ, ਜਦੋਂ ਉਹ ਆਪਣੀ ਫ਼ੌਜੀ ਤਾਕਤ ਦਾ ਪ੍ਰਦਰਸ਼ਨ ਕਰਦਾ ਹੈ | ਮੰਤਰਾਲੇ ਅਨੁਸਾਰ ਫ਼ੌਜੀ ਸਾਜੋ-ਸਾਮਾਨ ਦੇ ਕਾਫਲੇ ਦੇ ਨਾਲ-ਨਾਲ ਕੈਡਿਟਾਂ ਨੂੰ ਪਰੇਡ ਤੋਂ ਬਾਹਰ ਰੱਖਣ ਦਾ ਕਾਰਨ ਮੌਜੂਦਾ ਸੰਚਾਲਨ ਸਥਿਤੀ ਹੈ |