14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਆਕਸਫੋਰਡ ਯੂਨੀਵਰਸਿਟੀ ਵਲੋਂ ਸੀਰਮ ਇੰਸਟੀਚਿਊਟ ਨਾਲ ਮਲੇਰੀਆ ਦੇ ਟੀਕੇ ਨੂੰ ਲੈ ਕੇ ਸਮਝੌਤਾ <br/>

ਅਜੀਤ ਡੈਸਕ 30-04-2026
ਲੰਡਨ, 29 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਕਸਫੋਰਡ ਯੂਨੀਵਰਸਿਟੀ ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸ.ਆਈ.ਆਈ.) ਨੇ ਇਕ ਨਵੀਂ ਵੈਕਸੀਨ ਵਿਕਸਤ ਕਰਨ ਲਈ ਇਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ, ਜੋ ਕਿ ਮਲੇਰੀਆ ਵਿਰੁੱਧ ਵਿਸ਼ਵ ਵਿਆਪੀ ਲੜਾਈ 'ਚ ਇਕ ਮਹੱਤਵਪੂਰਨ ਕਦਮ ਹੈ | ਆਕਸਫੋਰਡ ਯੂਨੀਵਰਸਿਟੀ ਇਨੋਵੇਸ਼ਨ ਅਤੇ ਦੁਨੀਆ ਦੇ ਸਭ ਤੋਂ ਵੱਡੀ ਟੀਕੇ ਨਿਰਮਾਤਾ ਕੰਪਨੀ ਨੇ ਇਸ ਹਫ਼ਤੇ 'ਆਰ78ਸੀ' ਦੇ ਵਿਕਾਸ ਅਤੇ ਨਿਰਮਾਣ ਨੂੰ ਅੱਗੇ ਵਧਾਉਣ ਲਈ ਇਕ ਲਾਇਸੈਂਸ ਸਮਝੌਤੇ ਦਾ ਐਲਾਨ ਕੀਤਾ | ਇਹ ਸਮਝੌਤਾ ਬਿਹਤਰ ਸਿਹਤ ਨਤੀਜਿਆਂ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮਲੇਰੀਆ ਟੀਕਿਆਂ 'ਤੇ ਉਨ੍ਹਾਂ ਦੇ ਪਹਿਲਾਂ ਦੇ ਸਹਿਯੋਗ 'ਤੇ ਆਧਾਰਿਤ ਹੈ | ਆਕਸਫੋਰਡ ਯੂਨੀਵਰਸਿਟੀ ਦੇ ਪੀਡੀਆਟਿ੍ਕਸ ਵਿਭਾਗ 'ਚ ਵੈਕਸੀਨੌਲੋਜੀ ਅਤੇ ਟ੍ਰਾਂਸਲੇਸ਼ਨਲ ਮੈਡੀਸਨ ਦੇ ਪ੍ਰੋਫੈਸਰ ਸਾਈਮਨ ਡਰਾਪਰ ਨੇ ਕਿਹਾ ਕਿ ਇਹ ਸਮਝੌਤਾ ਮਲੇਰੀਆ ਦਾ ਮੁਕਾਬਲਾ ਕਰਨ ਲਈ ਇਕ ਬਹੁਤ ਪ੍ਰਭਾਵਸ਼ਾਲੀ ਕਈ ਪੜਾਵਾਂ 'ਚ ਵੈਕਸੀਨ ਵਿਕਸਤ ਕਰਨ ਦੇ ਸਾਡੇ ਯਤਨਾਂ 'ਚ ਇਕ ਮਹੱਤਵਪੂਰਨ ਕਦਮ ਹੈ | ਡਰਾਪਰ ਨੇ ਦੱਸਿਆ ਕਿ 'ਆਰ78 ਸੀ' ਪਲਾਜ਼ਮੋਡੀਅਮ ਫਾਲਸੀਪੈਰਮ ਦੇ ਖ਼ੂਨ-ਪੜਾਅ ਨਾਲ ਜੁੜੇ ਦੋ ਐਂਟੀਜੇਨਾਂ 'ਰਿੱਪ ਆਰ' ਅਤੇ 'ਸਾਈਪ ਆਰ' 'ਤੇ ਅਧਾਰਤ ਹੈ, ਨੂੰ ਕਲੀਨਿਕਲ ਵਰਤੋਂ ਲਈ ਵਿਕਸਤ ਕੀਤਾ ਜਾ ਰਿਹਾ ਹੈ | ਸੀਰਮ ਦੇ ਕਾਰਜਕਾਰੀ ਨਿਰਦੇਸ਼ਕ ਡਾ. ਉਮੇਸ਼ ਸ਼ਾਲੀਗ੍ਰਾਮ ਨੇ ਕਿਹਾ ਮਲੇਰੀਆ ਨੂੰ ਰੋਕਣ ਲਈ ਨਿਰੰਤਰ ਵਿਗਿਆਨਕ ਨਵੀਨਤਾ ਦੀ ਲੋੜ ਹੈ, ਖਾਸ ਕਰਕੇ ਜਦੋਂ ਕੋਸ਼ਿਸ਼ਾਂ ਅਜਿਹੇ ਟੀਕਿਆਂ ਵੱਲ ਵਧ ਰਹੀਆਂ ਹਨ, ਜੋ ਪਰਜੀਵੀ ਨੂੰ ਇਸ ਦੇ ਜੀਵਨ ਚੱਕਰ ਦੇ ਵੱਖ-ਵੱਖ ਪੜਾਵਾਂ 'ਤੇ ਨਿਸ਼ਾਨਾ ਬਣਾ ਸਕਦੇ ਹਨ |

ਪਿਛਲੀ ਖ਼ਬਰ ਕਲੋਨਾ ਦੇ 3 ਪੰਜਾਬੀਆਂ ਨੂੰ ਮਿਲਿਆ 'ਟਾਪ 40 ਅੰਡਰ-40 ਕਮਿਊਨਿਟੀ ਲੀਡਰਜ਼' ਦਾ ਸਨਮਾਨ <br/> ਅਗਲੀ ਖ਼ਬਰ ਸਿਆਟਲ ਸਥਿਤ ਭਾਰਤੀ ਸਫ਼ਾਰਤਖਾਨੇ ਵਿਖੇ ਮਨਾਇਆ ਵਿਸਾਖੀ ਦਾ ਦਿਹਾੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।