14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਕਲੋਨਾ ਦੇ 3 ਪੰਜਾਬੀਆਂ ਨੂੰ ਮਿਲਿਆ 'ਟਾਪ 40 ਅੰਡਰ-40 ਕਮਿਊਨਿਟੀ ਲੀਡਰਜ਼' ਦਾ ਸਨਮਾਨ <br/>

ਅਜੀਤ ਡੈਸਕ 30-04-2026
ਐਬਟਸਫੋਰਡ, 29 ਅਪ੍ਰੈਲ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਲੋਨਾ 'ਚ ਕਿੱਤਾਕਾਰ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਕਲੋਨਾ ਚੈਂਬਰ ਆਫ਼ ਕਾਮਰਸ ਵਲੋਂ ਬੀ. ਡੀ. ਓ. ਦੇ ਸਹਿਯੋਗ ਨਾਲ 'ਟਾਪ 40 ਅੰਡਰ 40 ਕਮਿਊਨਿਟੀ ਲੀਡਰਜ਼ 2026' ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇਹ ਵੱਕਾਰੀ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ 3 ਪੰਜਾਬੀ ਅੰਮਿ੍ਤ ਕੌਰ ਬਰਾੜ, ਗੁਰਲੀਨ ਗੰਗ ਤੇ ਸਤਵੀਰ ਸਿੰਘ ਪਨੇਸਰ ਵੀ ਸ਼ਾਮਿਲ ਹਨ | ਸੰਸਥਾ ਵਲੋਂ ਇਹ ਸਨਮਾਨ ਓਕਾਨਾਗਨ ਦੇ 40 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ 40 ਪੁਰਸ਼ਾਂ ਤੇ ਔਰਤਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਲੀਡਰਸ਼ਿਪ, ਵਪਾਰ, ਲੋਕ ਭਲਾਈ ਤੇ ਪਰਉਪਕਾਰ ਦੇ ਕੰਮਾਂ ਵਿਚ ਅਹਿਮ ਯੋਗਦਾਨ ਪਾਇਆ ਹੋਵੇ | ਅੰਮਿ੍ਤ ਕੌਰ ਬਰਾੜ ਕੈਨੇਡਾ ਦੇ ਸੰਸਦ ਮੈਂਬਰ ਸਟੀਫਨ ਫਹਰ ਦੇ ਹਲਕਾ ਦਫ਼ਤਰ 'ਚ ਅਸਿਸਟੈਂਟ ਹੈ ਤੇ ਈਕੁਅਲ ਵਾਇਸ ਬੀ ਸੀ ਦੀ ਚੇਅਰਪਰਸਨ ਅਤੇ ਓਕਾਨਾਰਾਨ ਸਿੱਖ ਗੁਰਦੁਆਰਾ ਸਾਹਿਬ ਦੀ ਡਾਇਰੈਕਟਰ ਰਹਿ ਚੁੱਕੀ ਹੈ | ਕਿੱਤੇ ਵਜੋਂ ਸਿਵਲ ਇੰਜੀਨੀਅਰ ਗੁਰਲੀਨ ਗੰਗ ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ ਦੀ ਸਲਾਹਕਾਰ ਕੌਂਸਲ ਦਾ ਮੈਂਬਰ ਹੈ ਤੇ ਬੀਤੇ ਮਾਰਚ ਮਹੀਨੇ ਐਸੋਸੀਏਸ਼ਨ ਆਫ਼ ਕੰਸਲਟਿੰਗ ਇੰਜੀਨੀਅਰਿੰਗ ਕੰਪਨੀਜ਼ ਵਲੋਂ ਉਸ ਨੂੰ 'ਯੰਗ ਪ੍ਰੋਫੈਸ਼ਨਲ ਆਫ਼ ਦੀ ਯੀਅਰ 2026' ਦਾ ਸਨਮਾਨ ਦਿੱਤਾ ਗਿਆ ਸੀ, ਜਦਕਿ ਸਤਵੀਰ ਸਿੰਘ ਪਨੇਸਰ ਕੈਨਕੋ ਪੈਟਰੋਲੀਅਮ ਕੰਪਨੀ ਦਾ ਮੁੱਖ ਵਿੱਤੀ ਅਧਿਕਾਰੀ ਹੈ ਤੇ ਉਸ ਨੇ ਥਾਮਪਸਨ ਰਿਵਰ ਯੂਨੀਵਰਸਿਟੀ ਤੋਂ ਬੈਚਲਰ ਆਫ਼ ਬਿਜ਼ਨੈਸ ਐਡਮਨਿਸਟ੍ਰੇਸ਼ਨ ਦੀ ਪੜ੍ਹਾਈ ਕੀਤੀ ਹੋਈ ਹੈ |

ਪਿਛਲੀ ਖ਼ਬਰ ਮਹਾਰਾਜਾ ਚਾਰਲਸ ਤੀਜੇ ਵਲੋਂ ਟਰੰਪ ਨੂੰ ਦਿੱਤੇ ਤੋਹਫ਼ਿਆਂ 'ਚ ਘੰਟੀ ਰਹੀ ਖਿੱਚ ਦਾ ਕੇਂਦਰ ਅਗਲੀ ਖ਼ਬਰ ਆਕਸਫੋਰਡ ਯੂਨੀਵਰਸਿਟੀ ਵਲੋਂ ਸੀਰਮ ਇੰਸਟੀਚਿਊਟ ਨਾਲ ਮਲੇਰੀਆ ਦੇ ਟੀਕੇ ਨੂੰ ਲੈ ਕੇ ਸਮਝੌਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।