29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਦੁਨੀਆ ਭਰ 'ਚ ਪੰਜਾਬੀਆਂ ਵਲੋਂ ਮਿਲੇ ਸਤਿਕਾਰ ਨੂੰ ਕਦੇ ਨਹੀਂ ਭੁੱਲ ਸਕਦਾ-ਮੁਹੰਮਦ ਸਦੀਕ <br/>

ਅਜੀਤ ਡੈਸਕ 01-05-2026
ਸਾਨ ਫਰਾਂਸਿਸਕੋ, 30 ਅਪ੍ਰੈਲ (ਐਸ. ਅਸ਼ੋਕ ਭੌਰਾ)-ਦੁਨੀਆ ਭਰ 'ਚ ਵਸਦੇ ਪੰਜਾਬੀਆਂ ਨੇ ਜਿੰਨਾ ਰੱਜ ਕੇ ਪਿਆਰ, ਸਤਿਕਾਰ ਤੇ ਮੇਰੀ ਗਾਇਕੀ ਨੂੰ ਹੁੰਗਾਰਾ ਦਿੱਤਾ ਹੈ, ਉਸ ਦਾ ਮੁੱਲ ਸ਼ਾਇਦ ਮੈਂ ਕਦੇ ਵੀ ਨਹੀਂ ਮੋੜ ਸਕਾਂਗਾ¢ਰਾਜਨੀਤੀ 'ਚ ਵੀ ਮੈਂ ਸੇਵਾ ਕੀਤੀ ਹੈ ਅਤੇ ਜੇ ਫਿਰ ਸੇਵਾ ਦਾ ਮੌਕਾ ਫਿਰ ਮਿਲਿਆ ਤਾਂ ਮੈਂ ਆਪਣੇ ਲੋਕਾਂ ਲਈ ਹਾਜ਼ਰ ਹੋਵਾਂਗਾ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਿੱਜੀ ਦੌਰੇ 'ਤੇ ਅਮਰੀਕਾ ਆਏ ਪੰਜਾਬ ਦੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ¢ਉਨ੍ਹਾਂ ਨਾਲ ਸਹਿਯੋਗੀ ਗਾਇਕਾ ਸੁਖਜੀਤ ਕੌਰ ਵੀ ਸ਼ਾਮਿਲ ਸੀ¢ਮੁਹੰਮਦ ਸਦੀਕ ਨੇ ਕਿਹਾ ਕਿ ਨਾ ਮੇਰਾ ਕਿਸੇ ਨੇ ਰੰਗ ਵੇਖਿਆ, ਨਾ ਕੱਦ ਵੇਖਿਆ, ਨਾ ਸ਼ਕਲ ਦੇਖੀ ਤੇ ਮੇਰੇ ਗਲ਼ੇ ਤੇ ਗੀਤਾਂ ਨੂੰ ਜਿੰਨੀ ਵਡਿਆਈ ਏਨਾ ਲੰਮਾ ਸਮਾਂ ਮਿਲੀ ਹੈ, ਉਹ ਸ਼ਾਇਦ ਬਹੁਤ ਘੱਟ ਲੋਕਾਂ ਦੇ ਨਸੀਬੀ 'ਚ ਹੋਵੇਗੀ¢ਪੰਜਾਬੀਆਂ ਨੇ ਤਾਂ ਮੈਨੂੰ ਫਿਲਮਾਂ 'ਚ ਵੀ ਇਕ ਸਿਖਰ ਲੈ ਕੇ ਦਿੱਤੀ ਹੈ¢ਪੰਜਾਬੀ ਗਾਇਕੀ 'ਚ 6 ਦਹਾਕੇ ਉਨ੍ਹਾਂ ਨੂੰ ਗਾਉਂਦਿਆਂ ਤੇ ਗਾਉਂਦਿਆਂ ਵੀ ਮਾਣ ਨਾਲ ਹੋ ਗਏ ਹਨ ਤੇ ਅੱਜ ਵੀ ਅਖਾੜੇ ਦੇ ਰੂਪ ਵਿਚ ਪੰਜਾਬੀ ਲੋਕਾਂ ਦਾ ਭਰਵਾਂ ਮਨੋਰੰਜਨ ਕਰ ਰਹੇ ਹਨ¢ਮੁਹੰਮਦ ਸਦੀਕ ਨੇ ਕਿਹਾ ਕਿ ਉਨ੍ਹਾਂ ਦੀ ਹੁਣ ਕੋਈ ਰੀਝ ਬਾਕੀ ਨਹੀਂ ਬਚੀ ਹੈ, ਹਾਂ ਇਕ ਜੇ ਵਾਹਿਗੁਰੂ ਦਿਲ ਦੀ ਤਮੰਨਾ ਪੂਰੀ ਕਰ ਦੇਵੇ ਤਾਂ ਇਹ ਹੈ ਕਿ ਮੇਰਾ ਆਖਰੀ ਸਾਹ ਵੀ ਗਾਉਂਦਿਆਂ ਜਾਂ ਸਟੇਜ 'ਤੇ ਨਿਕਲੇ¢ ਮੈਂ ਕਲਾਕਾਰ ਵਜੋਂ ਲੋਕਾਂ 'ਚ ਪਰਵਾਨ ਰਿਹਾ ਤੇ ਪੰਜਾਬੀਆਂ ਦਾ ਹਮੇਸ਼ਾ ਕਰਜ਼ਦਾਰ ਰਹਾਂਗਾ ਕਿ ਉਨ੍ਹਾਂ ਨੇ ਮੈਨੂੰ ਸੰਸਦ ਮੈਂਬਰ ਵੀ ਬਣਾਇਆ ਤੇ ਬਤੌਰ ਵਿਧਾਇਕ ਵੀ ਮੈਂ ਸੇਵਾ ਕੀਤੀ ਹੈ¢ ਗਾਇਕਾ ਸੁਖਜੀਤ ਕੌਰ ਨੇ ਕਿਹਾ ਕਿ ਉਹ 25 ਸਾਲਾਂ ਤੋਂ ਸਦੀਕ ਨਾਲ ਰਿਕਾਰਡਿੰਗ ਤੇ ਪ੍ਰੋਗਰਾਮ 'ਚ ਲਗਾਤਾਰ ਪੇਸ਼ਕਾਰੀ ਦੇ ਰਹੇ ਹਨ ਅਤੇ ਅਮਰੀਕਾ ਆ ਕੇ ਵੀ ਉਨ੍ਹਾਂ ਨੂੰ ਬਹੁਤ ਮੁਹੱਬਤ ਮਿਲੀ ਹੈ | ਰਣਜੀਤ ਦੇ ਗਾਏ ਗੀਤਾਂ ਨੂੰ ਉਨ੍ਹਾਂ ਨੇ ਬਹੁਤ ਹੱਦ ਤੱਕ ਜਵਾਨੀ ਯਾਦ ਰੱਖਿਆ ਹੈ ਅਤੇ ਇਨ੍ਹਾਂ ਗੀਤਾਂ ਨੂੰ ਅੱਜ ਵੀ ਪੰਜਾਬੀ ਬੜੇ ਦਿਲ ਤੇ ਰੂਹ ਨਾਲ ਸੁਣਦੇ ਹਨ¢ਦਲਜੀਤ ਦਸਾਂਝ ਨਾਲ ਲੁਧਿਆਣੇ ਉਸ ਦੇ ਇਕ ਸ਼ੋਅ ਦੌਰਾਨ ਸਾਂਝੀ ਕੀਤੀ ਸਟੇਜ ਦੀ ਘਟਨਾ ਦਾ ਜ਼ਿਕਰ ਕਰਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਮੇਰੀ ਜ਼ਿੰਦਗੀ ਦੀ ਇਹ ਅਹਿਮ, ਦਿਲਚਸਪ ਤੇ ਖਾਸ ਘਟਨਾ ਹੋਵੇਗੀ |
ਕਿਉਂਕਿ ਇੰਨੇ ਵੱਡੇ ਇਕੱਠ 'ਚ ਤੇ ਉਹ ਵੀ ਪੰਜਾਬ ਦੇ ਦੁਨੀਆਂ 'ਚ ਪ੍ਰਵਾਨਿਤ

ਪਿਛਲੀ ਖ਼ਬਰ ਮਈ ਦਿਵਸ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਅਗਲੀ ਖ਼ਬਰ ਗਿੱਪੀ ਗਰੇਵਾਲ 'ਅਕਾਲ-ਦ ਅਨਕਨਕਵਰਡ' ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ 'ਚ ਸਰਬੋਤਮ ਡਾਇਰੈਕਟਰ ਵਜੋਂ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।