17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਇਮਰਾਨ ਖਾਨ ਦੀ ਸਾਬਕਾ ਪਤਨੀ ਕਰਵਾ ਰਹੀ ਦੂਜਾ ਵਿਆਹ

ਅਜੀਤ ਡੈਸਕ 04-05-2026
• ਅਰਬਪਤੀ ਆਇਰਿਸ਼-ਆਸਟ੍ਰੇਲੀਅਨ ਨਿਵੇਸ਼ਕ ਨਾਲ ਕੀਤੀ ਮੰਗਣੀ
ਅੰਮਿ੍ਤਸਰ, 3 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਹਿਲੀ ਪਤਨੀ 52 ਸਾਲਾਂ ਜੇਮੀਮਾ ਗੋਲਡਸਮਿਥ (ਜੇਮੀਮਾ ਖਾਨ) ਨੇ ਅਰਬਪਤੀ ਨਿਵੇਸ਼ਕ ਕੈਮਰਨ ਓਰੀਲੀ (62 ਸਾਲ) ਨਾਲ ਮੰਗਣੀ ਕਰ ਲਈ ਹੈ | ਉਨ੍ਹਾਂ ਦਾ ਹੋਣ ਵਾਲਾ ਪਤੀ ਕੈਮਰਨ ਆਇਰਿਸ਼-ਆਸਟ੍ਰੇਲੀਅਨ ਫਾਈਨਾਂਸਰ ਹੈ ਤੇ ਮੀਡੀਆ ਦੀ ਮਸ਼ਹੂਰ ਹਸਤੀ ਐਂਥਨੀ ਓਰੀਲੀ ਦਾ ਪੁੱਤਰ ਹੈ | ਆਕਸਫੋਰਡ ਗ੍ਰੈਜੂਏਟ ਕੈਮਰਨ ਨੇ ਆਪਣੇ ਪਿਤਾ ਦੇ ਮੀਡੀਆ ਸਾਮਰਾਜ ਇੰਡੀਪੈਂਡੈਂਟ ਨਿਊਜ਼ ਐਂਡ ਮੀਡੀਆ ਤੇ ਬਾਅਦ 'ਚ ਆਸਟ੍ਰੇਲਿਆਈ ਸਮੂਹ ਏ. ਪੀ. ਐੱਨ. ਨਿਊਜ਼ ਐਂਡ ਮੀਡੀਆ 'ਚ ਇਕ ਦਹਾਕੇ ਤੱਕ ਕੰਮ ਕੀਤਾ ਤੇ ਸਾਲ 2000 'ਚ ਮੁੱਖ ਕਾਰਜਕਾਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਜ਼ਿਕਰਯੋਗ ਹੈ ਕਿ ਜੇਮੀਮਾ ਆਪਣੇ ਸਾਬਕਾ ਪਤੀ ਇਮਰਾਨ ਖਾਨ ਦੀ ਪਾਕਿਸਤਾਨੀ ਜੇਲ੍ਹ ਤੋਂ ਰਿਹਾਈ ਲਈ ਮੁਹਿੰਮ ਚਲਾ ਰਹੀ ਹੈ | ਉਨ੍ਹਾਂ ਦੇ 2 ਪੁੱਤਰ ਹਨ | ਜੇਮੀਮਾ ਗੋਲਡਸਮਿਥ ਦਾ ਇਮਰਾਨ ਨਾਲ ਵਿਆਹ ਸਾਲ 1995 'ਚ 21 ਸਾਲ ਦੀ ਉਮਰ 'ਚ ਹੋਇਆ ਸੀ ਤੇ 2004 'ਚ ਤਲਾਕ ਹੋ ਗਿਆ |
ਪਿਛਲੀ ਖ਼ਬਰ ਅਮਰੀਕਾ 'ਚ ਹਾਦਸੇ ਕਾਰਨ ਪੰਜਾਬੀ ਟਰੱਕ ਮਕੈਨਿਕ ਦੀ ਮੌਤ ਅਗਲੀ ਖ਼ਬਰ ਵਿਨੇਸ਼ ਦੇ ਅਣਸੁਖਾਵੀਂ ਘਟਨਾ ਵਾਪਰਨ ਦੇ ਖਦਸ਼ੇ 'ਤੇ ਕੁਸ਼ਤੀ ਫੈਡਰੇਸ਼ਨ ਨੇ ਦਿੱਤੀ ਸੁਰੱਖਿਆ ਗਾਰੰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।