17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਦਿੱਗਜ ਅਦਾਕਾਰ ਸੁਦੇਸ਼ ਕੁਮਾਰ ਦਾ ਦਿਹਾਂਤ

ਅਜੀਤ ਡੈਸਕ 04-05-2026
ਮੁੰਬਈ, 3 ਮਈ (ਇੰਟ.)-ਸੁਨਹਿਰੀ ਯੁੱਗ ਦੇ ਪ੍ਰਸਿੱਧ ਅਦਾਕਾਰ ਸੁਦੇਸ਼ ਕੁਮਾਰ ਨਹੀਂ ਰਹੇ | ਉਨ੍ਹਾਂ ਨੇ 1 ਮਈ ਨੂੰ 95 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਿਆ | ਉਨ੍ਹਾਂ ਨੂੰ ਅਚਾਨਕ ਸਾਹ ਲੈਣ 'ਚ ਮੁਸ਼ਕਿਲ ਆਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਉਨ੍ਹਾਂ ਦੀ ਪਤਨੀ, ਜਯਾ ਧਵਨ ਨੇ ਸਾਂਝਾ ਕੀਤਾ ਕਿ ਉਨ੍ਹਾਂ ਲਈ ਘਰ ਵਿੱਚ ਹੀ ਡਾਕਟਰੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ; ਹਾਲਾਂਕਿ, ਸ਼ੁੱਕਰਵਾਰ ਸਵੇਰੇ, ਉਨ੍ਹਾਂ ਨੇ ਸ਼ਾਂਤੀ ਨਾਲ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ | ਸੁਦੇਸ਼ ਕੁਮਾਰ 1950, 60 ਅਤੇ 70 ਦੇ ਦਹਾਕੇ ਦੌਰਾਨ ਸਰਗਰਮ ਸਨ, ਆਪਣੀ ਅਦਾਕਾਰੀ ਦੀ ਮੁਹਾਰਤ ਤੇ ਸਾਦਗੀ ਰਾਹੀਂ ਦਰਸ਼ਕਾਂ 'ਤੇ ਇਕ ਵੱਖਰੀ ਛਾਪ ਛੱਡੀ | ਅਦਾਕਾਰ ਦੇ ਦਿਹਾਂਤ ਦੀ ਖ਼ਬਰ ਨੇ ਫਿਲਮ ਇੰਡਸਟਰੀ 'ਚ ਉਦਾਸੀ ਦੀ ਲਹਿਰ ਫੈਲਾ ਦਿੱਤੀ ਹੈ |
ਪਿਛਲੀ ਖ਼ਬਰ ਸਿੱਖ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਅਗਲੀ ਖ਼ਬਰ ਕੈਨੇਡਾ 'ਚ ਕਪਿਲ ਸ਼ਰਮਾ ਦੇ ਕੈਫੇ ਨੇੜੇ ਗੋਲੀਬਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।