17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮਾਰਟਾ ਕੋਸਟਯੁਕ ਨੇ ਮੈਡਿ੍ਡ ਓਪਨ ਖਿਤਾਬ ਜਿੱਤਿਆ

ਅਜੀਤ ਡੈਸਕ 04-05-2026
ਮੈਡਿ੍ਡ, 3 ਮਈ (ਏਜੰਸੀ)-ਯੂਕਰੇਨ ਦੀ ਮਾਰਟਾ ਕੋਸਟਯੁਕ ਨੇ ਰੂਸ ਦੀ ਮੀਰਾ ਐਂਡਰੀਵਾ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਮੈਡਿ੍ਡ ਓਪਨ ਟੈਨਿਸ ਟੂਰਨਾਮੈਂਟ ਵਿਚ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ | ਫਾਈਨਲ ਵਿਚ ਸਖ਼ਤ ਮੁਕਾਬਲੇ ਵਾਲੇ ਪਹਿਲੇ ਸੈੇੱਟ ਤੋਂ ਬਾਅਦ, ਕੋਸਟਯੁਕ ਨੇ ਐਂਡਰੀਵਾ ਨੂੰ 7-5, 6-3 ਨਾਲ ਹਰਾਇਆ | ਰੂਸ ਨੇ 2022 ਵਿਚ ਯੂਕਰੇਨ 'ਤੇ ਹਮਲਾ ਕੀਤਾ ਸੀ ਤੇ ਉਦੋਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਜੰਗ ਚੱਲ ਰਹੀ ਹੈ | ਇਸ ਕਾਰਨ ਕਰਕੇ, ਮੈਚ ਤੋਂ ਬਾਅਦ ਕਿਸੇ ਵੀ ਖਿਡਾਰੀ ਨੇ ਨੈੱਟ 'ਤੇ ਹੱਥ ਨਹੀਂ ਮਿਲਾਇਆ ਤੇ ਨਾ ਹੀ ਉਨ੍ਹਾਂ ਨੇ ਪੁਰਸਕਾਰ ਸਮਾਰੋਹ ਦੌਰਾਨ ਇਕੱਠੇ ਫੋਟੋ ਲਈ ਪੋਜ਼ ਦਿੱਤਾ | ਦੁਨੀਆ ਵਿਚ 23ਵੇਂ ਸਥਾਨ 'ਤੇ, ਕੋਸਟਯੁਕ ਮੈਚ ਜਿੱਤਣ ਤੋਂ ਤੁਰੰਤ ਬਾਅਦ ਕਲੇਅ ਕੋਰਟ 'ਤੇ ਡਿੱਗ ਪਈ, ਆਪਣੇ ਹੱਥਾਂ ਨਾਲ ਆਪਣਾ ਚਿਹਰਾ ਢੱਕ ਲਿਆ | ਬਾਅਦ ਵਿੱਚ, ਦਰਸ਼ਕਾਂ ਦੀਆਂ ਤਾੜੀਆਂ ਦੇ ਵਿਚਕਾਰ, ਉਸਨੇ ਇਕ ਐਕਰੋਬੈਟਿਕ ਬੈਕਫਲਿਪ ਕੀਤਾ | ਇਸ ਦÏਰਾਨ, ਐਂਡਰੀਵਾ ਕੋਰਟ ਦੇ ਕਿਨਾਰੇ ਆਪਣੇ ਬੈਂਚ 'ਤੇ ਬੈਠ ਗਈ, ਆਪਣਾ ਚਿਹਰਾ ਤÏਲੀਏ ਨਾਲ ਢੱਕਿਆ ਤੇ ਭਾਵੁਕ ਹੋ ਗਈ | ਇਹ ਕੋਸਟਯੁਕ ਦਾ ਤੀਜਾ ਡਬਲਯੂਟੀਏ ਖਿਤਾਬ ਹੈ |

ਪਿਛਲੀ ਖ਼ਬਰ 'ਰੰਗਲਾ ਪੰਜਾਬ-2026' ਵਿਸਾਖੀ ਜਸ਼ਨਾਂ ਨੇ ਪੰਜਾਬੀ ਸੱਭਿਆਚਾਰ 'ਚ ਰੰਗਿਆ ਸ਼ਿਕਾਗੋ 300 ਤੋਂ ਵੱਧ ਗੱਭਰੂ-ਮੁਟਿਆਰਾਂ ਨੇ... ਅਗਲੀ ਖ਼ਬਰ ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦੀ ਪ੍ਰਧਾਨ ਕੁਲਵੰਤ ਕੌਰ ਢਿਲੋਂ ਦੇ ਜੀਵਨ ਸਾਥੀ ਸ਼ਵਿੰਦਰ ਸਿੰਘ ਢਿਲੋਂ ਦਾ ਦਿਹਾਂਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।