27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਵਿਧਾਨ ਚੋਣਾਂ ਲਈ ਕਾਂਗਰਸ ਵੱਲੋਂ ਲਾਮਬੰਦੀ ਸ਼ੁਰੂ

ਅਜੀਤ ਡੈਸਕ 10-05-2026
ਮੈਲਬੌਰਨ, 9 ਮਈ (ਪਰਮਵੀਰ ਸਿੰਘ ਆਹਲੂਵਾਲੀਆ)-ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਮੈਲਬੌਰਨ 'ਚ ਸਾਬਕਾ ਐਮ.ਐਲ.ਏ. ਨਵਤੇਜ ਸਿੰਘ ਚੀਮਾ ਨਾਲ ਇਕ ਵਿਸ਼ੇਸ਼ ਮਿਲਣੀ ਤੇ ਵਿਚਾਰ-ਵਟਾਂਦਰਾ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਸੰਗਠਨ ਦੀ ਮਜ਼ਬੂਤੀ, ਚੋਣ ਰਣਨੀਤੀ ਤੇ ਭਵਿੱਖੀ ਯੋਜਨਾਵਾਂ 'ਤੇ ਚਰਚਾ ਹੋਈ | ਆਗੂਆਂ ਨੇ ਪਾਰਟੀ ਚ ਏ.ਕੇ. ਤੇ ਭਾਈਚਾਰੇ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ | ਇਸ ਮੌਕੇ ਸੁਖਬੀਰ ਸਿੰਘ ਸੰਧੂ, ਹਰਪ੍ਰੀਤ ਸਿੰਘ ਡੋਡ, ਤਾਰਨਜੀਤ ਗਿੱਲ, ਅਜਵਿੰਦਰ ਜੋਹਲ, ਕਵਰਪ੍ਰਤਾਪ ਸਿੰਘ, ਬਿਕਰਮ ਸੰਧੂ, ਗੁਰਨਿਹਾਲ ਸਿੰਘ ਚੀਮਾ ਸਮੇਤ ਕਾਂਗਰਸ ਦੇ ਕਈ ਸੀਨੀਅਰ ਮੈਂਬਰ ਅਤੇ ਸਮਰਥਕ ਹਾਜ਼ਰ ਰਹੇ |
ਪਿਛਲੀ ਖ਼ਬਰ ਵੇਲਜ਼ ਸੰਸਦੀ ਚੋਣਾਂ 'ਚ ਨਹੀਂ ਮਿਲਿਆ ਕਿਸੇ ਨੂੰ ਭਹੁ ਮੱਤ ਅਗਲੀ ਖ਼ਬਰ ਚੋਣਾ 'ਚ ਹਾਰ ਮਗਰੋਂ ਸਟਾਰਮਰ 'ਤੇ ਅਸਤੀਫ਼ੇ ਦਾ ਦਬਾਅ ਵਧਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।