ਗਾਇਕ ਤੇ ਅਦਾਕਾਰ ਹਰਭਜਨ ਮਾਨ ਐਡੀਲੇਡ ਪਹੁੰਚੇ
**29 ਨੂੰ ਸੰਗੀਤਕ ਰੰਗ ਵਿਚ ਦਰਸ਼ਕਾਂ ਦਾ ਗੀਤਾਂ ਰਾਹੀਂ ਮਨੋਰੰਜਨ ਕਰਨਗੇਐਡੀਲੇਡ, 26 ਅਗਸਤ (ਗੁਰਮੀਤ ਸਿੰਘ ਵਾਲੀਆ)- ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਆਪਣੇ ਬਹੁ-ਉਡੀਕੇ ਸੰਗੀਤਕ ਸਮਾਗਮ ‘ਸਤਰੰਗੀ ਪੀਂਘ ਟੂਰ’ ਤਹਿਤ ਅੱਜ ਐਡੀਲੇਡ ਪਹੁੰਚ ਗਏ। ਐਡੀਲੇਡ ਪਹੁੰਚਣ ’ਤੇ ਉਨ੍ਹਾਂ ਦਾ ਪੁਲਮੈਨ ਹੋਟਲ ਵਿਖੇ ਪ੍ਰਬੰਧਕਾਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਅਜੀਤ ਡੈਸਕ
27-08-2026