27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਰਮਨੀਕ ਦੁਸਾਂਝ ਤੇ ਅਨੀਤਾ ਅਟਵਾਲ ਨੂੰ ਮਿਲਿਆ 'ਬੀ.ਸੀ. ਅਚੀਵਮੈਂਟ ਕਮਿਊਨਿਟੀ ਐਵਾਰਡ'

ਅਜੀਤ ਡੈਸਕ 10-05-2026
ਐਬਟਸਫੋਰਡ, 9 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਲੈਫਟੀਨੈਂਟ ਗਵਰਨਰ ਵੈਂਡੀ ਲਿਸਰਾਰ ਕੋਕਚੀਆ ਨੇ ਡੈਲਟਾ ਨਿਵਾਸੀ ਨਾਮਵਰ ਫੈਮਲੀ ਫਜੀਸ਼ੀਅਨ ਪੰਜਾਬਣ ਡਾਕਟਰ ਰਮਨੀਕ ਦੁਸਾਂਝ ਐਮ.ਡੀ. ਤੇ ਉੱ ਘੀ ਵਕੀਲ ਅਨੀਤਾ ਅਟਵਾਲ ਦਾ ਰਾਜ ਪੁਰਸਕਾਰ 'ਬੀ.ਸੀ. ਅਚੀਵਮੈਂਟ ਕਮਿਊਨਿਟੀ ਐਵਾਰਡ 2026' ਨਾਲ ਸਨਮਾਨਿਤ ਕੀਤਾ ਹੈ | ਬਿ੍ਟਿਸ਼ ਕੋਲੰਬੀਆ ਦੇ ਵੱਖ-ਵੱਖ ਸ਼ਹਿਰਾਂ 'ਚ ਰਹਿੰਦੇ 24 ਵਿਅਕਤੀਆਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਦੋ ਪੰਜਾਬਣਾਂ ਡਾ. ਰਮਨੀਕ ਦੁਸਾਂਝ ਤੇ ਐਡਵੋਕੇਟ ਅਨੀਤਾ ਅਟਵਾਲ ਵੀ ਸ਼ਾਮਿਲ ਹਨ | ਇਹ ਵੱਕਾਰੀ ਸਨਮਾਨ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਬਿ੍ਟਿਸ਼ ਕੋਲੰਬੀਆ ਸੂਬੇ ਲਈ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਅਹਿਮ ਯੋਗਦਾਨ ਪਾਇਆ ਹੋਵੇ | ਡਾ. ਰਮਨੀਕ ਦੁਸਾਂਝ ਨੂੰ ਇਹ ਸਨਮਾਨ ਸਿਹਤ ਸੇਵਾਵਾਂ ਤੇ ਅਨੀਤਾ ਅਟਵਾਲ ਨੂੰ ਵਕਾਲਤ ਦੇ ਖੇਤਰ ਵਿਚ ਕੀਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਗਿਆ ਹੈ | ਮੈਡੀਕਲ ਵੂਮੈਨਜ਼ ਇੰਟਰਨੈਸ਼ਨਲ ਐਸੋਸੀਏਸ਼ਨ ਉੱਤਰੀ ਅਮਰੀਕਾ ਦੀ ਉਪ ਪ੍ਰਧਾਨ ਡਾ. ਰਮਨੀਕ ਦੁਸਾਂਝ, 'ਡਾਕਟਰਜ਼ ਆਫ਼ ਬੀ.ਸੀ.' ਸੰਸਥਾ ਦੀ ਪ੍ਰਧਾਨ ਰਹਿ ਚੁੱਕੀ ਹੈ ਅਤੇ ਸਿਹਤ ਸੰਬੰਧੀ 'ਡਰੀਮਲੈਂਡ' ਨਾਂਅ ਦੀ ਕਿਤਾਬ ਵੀ ਲਿਖ ਚੁੱਕੀ ਹੈ, ਜਦਕਿ 2006 ਤੋਂ ਵਕਾਲਤ ਕਰ ਰਹੀ ਅਤੇ 2025 'ਚ ਕਿੰਗਜ਼ ਕੌਂਸਲ ਦੀ ਉਪਾਧੀ ਪ੍ਰਾਪਤ ਸੀਨੀਅਰ ਵਕੀਲ ਅਨੀਤਾ ਅਟਵਾਲ ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ ਉੱਤਰੀ ਅਮਰੀਕਾ ਦੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੀ ਹੈ |

ਪਿਛਲੀ ਖ਼ਬਰ ਸਕਾਟਿਸ਼ ਨੈਸ਼ਨਲ ਪਾਰਟੀ 58 ਸੀਟਾਂ ਜਿੱਤ ਕੇ ਮੁੜ ਬਣੀ ਵੱਡੀ ਪਾਰਟੀ ਅਗਲੀ ਖ਼ਬਰ ਸਟਾਰਮਰ ਨੇ ਸਥਾਨਕ ਚੋਣ ਨਤੀਜਿਆਂ ਤੋਂ ਬਾਅਦ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਨੂੰ ਬਣਾਇਆ ਸਲਾਹਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।