27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਕਾਟਿਸ਼ ਨੈਸ਼ਨਲ ਪਾਰਟੀ 58 ਸੀਟਾਂ ਜਿੱਤ ਕੇ ਮੁੜ ਬਣੀ ਵੱਡੀ ਪਾਰਟੀ

ਅਜੀਤ ਡੈਸਕ 10-05-2026
ਗਲਾਸਗੋ, 9 ਮਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-2026 ਦੀਆਂ ਸਕਾਟਿਸ਼ ਸੰਸਦ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਹੈ | ਸਕਾਟਿਸ਼ ਸੰਸਦ ਵਿਚ ਕੁੱਲ 129 ਸੀਟਾਂ ਹਨ ਤੇ ਸਰਕਾਰ ਬਣਾਉਣ ਲਈ 65 ਸੀਟਾਂ ਦੀ ਲੋੜ ਹੁੰਦੀ ਹੈ | ਸਕਾਟਿਸ਼ ਨੈਸ਼ਨਲ ਪਾਰਟੀ ਸਭ ਤੋਂ ਵੱਧ 58 ਸੀਟਾਂ ਜਿੱਤ ਕੇ ਵੱਡੀ ਪਾਰਟੀ ਬਣੀ, ਪਰ ਬਹੁਮਤ ਤੋਂ 7 ਸੀਟਾਂ ਪਿੱਛੇ ਹੈ | 2021 'ਚ ਸਕਾਟਿਸ਼ ਨੈਸ਼ਨਲ ਪਾਰਟੀ ਨੇ 64 ਸੀਟਾਂ ਜਿੱਤ ਕੇ ਗ੍ਰੀਨ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਈ ਸੀ | ਹੁਣ ਵੀ ਉਮੀਦ ਹੈ ਕਿ ਗ੍ਰੀਨ ਪਾਰਟੀ ਨਾਲ ਮਿਲਕੇ ਹੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ | ਗ੍ਰੀਨ ਪਾਰਟੀ ਨੇ 15 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ, ਜੋ ਕਿ ਉਸਦੀਆਂ ਪਿਛਲੀ ਵਾਰ ਦੀਆਂ 9 ਨਾਲੋਂ 6 ਵੱਧ ਹਨ | ਇਸ ਵਾਰ ਰਿਫੋਰਮ ਯੂ.ਕੇ. ਪਾਰਟੀ ਦਾ ਯੂ.ਕੇ. ਸਮੇਤ ਸਕਾਟਲੈਂਡ 'ਚ ਵੀ ਵੱਡਾ ਉਭਾਰ ਹੋਇਆ ਹੈ | ਰਿਫੌਰਮ ਯੂ.ਕੇ. ਨੇ ਸਕਾਟਲੈਂਡ ਵਿਚ ਪਹਿਲੀ ਵਾਰ 17 ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਕਿਉਂਕਿ ਇਸ ਤੋਂ ਪਹਿਲਾਂ ਰਿਫੌਰਮ ਪਾਰਟੀ ਨੇ ਸਕਾਟਲੈਂਡ ਵਿੱਚ ਕਦੇ ਕੋਈ ਸੀਟ ਨਹੀਂ ਜਿੱਤੀ ਸੀ |


ਪਿਛਲੀ ਖ਼ਬਰ ਚਾਰਲੀ ਕਿਰਕ ਹੱਤਿਆ ਮਾਮਲੇ ਦੀ ਕੈਮਰਿਆਂ ਹੇਠ ਹੋਵੇਗੀ ਸੁਣਵਾਈ ਅਗਲੀ ਖ਼ਬਰ ਰਮਨੀਕ ਦੁਸਾਂਝ ਤੇ ਅਨੀਤਾ ਅਟਵਾਲ ਨੂੰ ਮਿਲਿਆ 'ਬੀ.ਸੀ. ਅਚੀਵਮੈਂਟ ਕਮਿਊਨਿਟੀ ਐਵਾਰਡ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।