27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਅਪਰਾਧਿਕ ਮਾਮਲਿਆਂ 'ਚ 2 ਭਾਰਤੀ ਗਿ੍ਫ਼ਤਾਰ, ਹੋਵੇਗੀ ਵਤਨ ਵਾਪਸੀ <br/>

ਅਜੀਤ ਡੈਸਕ 10-05-2026
ਸੈਕਰਾਮੈਂਟੋ, 9 ਮਈ (ਹੁਸਨ ਲੜੋਆ ਬੰਗਾ)-ਯੂ.ਐਸ. ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ (ਆਈ.ਸੀ.ਈ.) ਨੇ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਦੋਸ਼ੀ 2 ਭਾਰਤੀ ਨਾਗਰਿਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਆਈ.ਸੀ.ਈ. ਨੇ ਕਿਹਾ ਹੈ ਕਿ ਇਹ ਗਿ੍ਫ਼ਤਾਰੀਆਂ ਅਪਰਾਧਿਕ ਰਿਕਾਰਡ ਵਾਲੇ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਵਿਰੁੱਧ ਵਿਆਪਕ ਅਪਰੇਸ਼ਨ ਦਾ ਹਿੱਸਾ ਹਨ | ਇਨ੍ਹਾਂ ਦੀ ਪਛਾਣ ਕੈਲੀਫੋਰਨੀਆ ਵਾਸੀ ਹੇਮੰਤ ਖਾਨ-ਕੁਮਾਰ ਤੇ ਟੇਨੈਸੀ ਦੇ ਰਿੰਕੇਸ਼ਕੁਮਾਰ ਕੌਸ਼ੀਭਾਈ ਪਟੇਲ ਵਜੋਂ ਹੋਈ ਹੈ | ਖਾਨ-ਕੁਮਾਰ ਨੂੰ ਕੋਂਟਰਾ ਕੋਸਟਾ ਕਾੳਾੂਟੀ, ਕੈਲੀਫੋਰਨੀਆ ਵਿਚ ਇਕ ਬੱਚੇ ਨਾਲ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਦਕਿ ਪਟੇਲ ਨੂੰ 60000 ਡਾਲਰ ਤੋਂ ਵਧ ਦੀ ਚੋਰੀ ਸਬੰਧੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਸਜ਼ਾ ਹੋਈ ਸੀ | ਉਸ ਨੂੰ ਬਰਾਡਲੇ ਕਾਊਾਟੀ ਜੇਲ੍ਹ, ਟੈਨੇਸੀ ਵਿਚੋਂ ਹਿਰਾਸਤ ਵਿਚ ਲਿਆ ਗਿਆ | ਆਈ. ਸੀ. ਈ. ਅਨੁਸਾਰ ਪਟੇਲ ਨੂੰ 6 ਸਾਲ ਸਜ਼ਾ ਹੋਈ ਸੀ | ਇਕ ਸਾਲ ਤੋਂ ਘੱਟ ਸਜ਼ਾ ਕੱਟਣ ਉਪਰੰਤ ਉਸ ਦੀ ਸਜ਼ਾ ਮੁਅੱਤਲ ਕਰ ਦਿੱਤੀ ਗਈ ਸੀ | ਏਜੰਸੀ ਨੇ ਕਿਹਾ ਹੈ ਕਿ ਇਨ੍ਹਾਂ ਦੋਨਾਂ ਵਿਰੁੱਧ ਦੇਸ਼ ਨਿਕਾਲੇ ਦੀ ਪ੍ਰਕਿ੍ਆ ਸ਼ੁਰੂ ਕੀਤੀ ਜਾਵੇਗੀ |

ਪਿਛਲੀ ਖ਼ਬਰ ਕੈਨੇਡਾ 'ਚ ਪਤੀ-ਪਤਨੀ ਦੇ ਕਤਲ ਮਾਮਲੇ 'ਚ 3 ਪੰਜਾਬੀ ਦੋਸ਼ੀ ਕਰਾਰ ਅਗਲੀ ਖ਼ਬਰ ਚਾਰਲੀ ਕਿਰਕ ਹੱਤਿਆ ਮਾਮਲੇ ਦੀ ਕੈਮਰਿਆਂ ਹੇਠ ਹੋਵੇਗੀ ਸੁਣਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।