27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕੈਨੇਡਾ 'ਚ ਪਤੀ-ਪਤਨੀ ਦੇ ਕਤਲ ਮਾਮਲੇ 'ਚ 3 ਪੰਜਾਬੀ ਦੋਸ਼ੀ ਕਰਾਰ

ਅਜੀਤ ਡੈਸਕ 10-05-2026
ਐਬਟਸਫੋਰਡ (ਕੈਨੇਡਾ), 9 ਮਈ (ਪੀ.ਟੀ.ਆਈ.)-ਕੈਨੇਡਾ ਦੀ ਇਕ ਅਦਾਲਤ ਨੇ ਐਬਟਸਫੋਰਡ ਵਿਚ ਪਤੀ-ਪਤਨੀ ਦੇ ਕਤਲ ਮਾਮਲੇ 'ਚ ਤਿੰਨ ਪੰਜਾਬੀਆਂ ਨੂੰ ਦੋਸ਼ੀ ਠਹਿਰਾਇਆ ਹੈ | ਅਰਨੋਲਡ ਤੇ ਜੋਐਨ ਡੀ ਜੋਂਗ ਮਈ 2022 'ਚ ਆਪਣੇ ਐਬਟਸਫੋਰਡ ਰਿਹਾਇਸ਼ 'ਤੇ ਮਿ੍ਤਕ ਪਾਏ ਗਏ ਸਨ | ਬਿ੍ਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੀ ਜਸਟਿਸ ਬ੍ਰੈਂਡਾ ਬ੍ਰਾਊਨ ਨੇ ਗੁਰਕਰਨ ਸਿੰਘ, ਅਭਿਜੀਤ ਸਿੰਘ ਅਤੇ ਖੁਸ਼ਵੀਰ ਤੂਰ ਨੂੰ ਕਤਲ ਦਾ ਦੋਸ਼ੀ ਪਾਇਆ | ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਤਿੰਨ ਦੋਸ਼ੀਆਂ ਨੇ ਜੋੜੇ ਨੂੰ ਲੁੱਟਣ ਤੇ ਕਤਲ ਕਰਨ ਦੀ ਸਾਜ਼ਿਸ਼ ਰਚੀ ਸੀ ਤੇ ਡੀ ਜੋਂਗਸ ਦੇ ਘਰ ਤੋਂ ਕ੍ਰੈਡਿਟ ਕਾਰਡ, ਚੈੱਕ ਅਤੇ ਪਾਵਰ ਵਾੱਸ਼ਰ ਚੋਰੀ ਕੀਤਾ ਸੀ | ਅਦਾਲਤ 28 ਮਈ ਨੂੰ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਵਾਲੀ ਹੈ |

ਪਿਛਲੀ ਖ਼ਬਰ ਕ੍ਰਿਕਟ ਨੇ ਭਾਰਤ-ਤਿ੍ਨੀਦਾਦ ਤੇ ਟੋਬੈਗੋ ਸੰਬੰਧਾਂ ਨੂੰ ਇਕ ਵਿਸ਼ੇਸ਼ ਪਛਾਣ ਦਿੱਤੀ-ਜੈਸ਼ੰਕਰ <br/> ਅਗਲੀ ਖ਼ਬਰ ਅਪਰਾਧਿਕ ਮਾਮਲਿਆਂ 'ਚ 2 ਭਾਰਤੀ ਗਿ੍ਫ਼ਤਾਰ, ਹੋਵੇਗੀ ਵਤਨ ਵਾਪਸੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।