ਲੰਡਨ, 11 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੌਂਸਲਰ ਅਵਤਾਰ ਸਿੰਘ ਸੰਧੂ ਐਮ.ਬੀ.ਈ. ਡਾਰਟਫੋਰਡ ਕੌਂਸਲ ਦੇ ਮੇਅਰ ਬਣੇ ਹਨ¢ ਜ਼ਿਲ੍ਹਾ ਜਲੰਧਰ ਦੇ ਪਿੰਡ ਅੱਟੀ ਦੇ ਜੰਮਪਲ ਸੰਧੂ ਬਰਤਾਨੀਆ ਦੀ ਸਿਆਸਤ ਵਿੱਚ ਲੰਮੇ ਸਮੇਂ ਤੋਂ ਸਰਗਰਮ ਹਨ | ਉਹ ਪਹਿਲੀ ਵਾਰ 2009 ਵਿਚ ਕੈਂਟ ਕਾਉਂਟੀ ਕੌਂਸਲਰ ਵਜੋਂ ਚੁਣੇ ਗਏ ਸੀ ਤੇ 2011 ਵਿੱਚ ਹੁਣ ਤੱਕ ਡਾਰਟਫੋਰਡ ਬਾਰੋ ਲਈ ਕੌਂਸਲਰ ਚੁਣੇ ਆ ਰਹੇ ਹਨ¢ ਉਨ੍ਹਾਂ ਕਿਹਾ ਕਿ ਸਿਆਸੀ ਜੀਵਨ ਵਿੱਚ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਸੰਧੂ ਦਾ ਅਹਿਮ ਯੋਗਦਾਨ ਹੈ ਜੋ ਦੂਜੀ ਵਾਰ ਮੇਅਰ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਹੈ¢ ਉਨ੍ਹਾਂ ਆਪਣੀ ਟਰਨ ਵਿੱਚ ਵੈਟਰਨਜ਼ ਬ੍ਰੇਕਫਾਸਟ ਕਲੱਬ, ਡੇਰੈਂਟ ਵੈਲੀ ਹਸਪਤਾਲ ਅਤੇ ਵੀ ਆਰ ਬੀਮਜ਼ ਸਮਾਜ ਸੇਵੀ ਸੰਸਥਾਵਾਂ ਦੀ ਚੋਣ ਕੀਤੀ ਹੈ |