ਜੌਹਨ ਸਵਿਨੀ ਵਲੋਂ ਅਹਿਮਦਾਬਾਦ ਦੀ ਵਿਜਈ ਭਾਰਤ ਫਾਊਂਡੇਸ਼ਨ ਦਾ ਦੌਰਾ
ਗਲਾਸਗੋ, 26 ਅਕਤੂਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੇ ‘ਫਰਸਟ ਮਨਿਸਟਰ’ ਜੌਹਨ ਸਵਿਨੀ ਨੇ ਆਪਣੇ ਭਾਰਤ ਦੌਰੇ ਦੌਰਾਨ ਸ਼ੁੱਕਰਵਾਰ ਨੂੰ ਅਹਿਮਦਾਬਾਦ ਸਥਿਤ ਵਿਜਈ ਭਾਰਤ ਫਾਊਂਡੇਸ਼ਨ ਦੇ ਕੇਂਦਰ ਦਾ ਦੌਰਾ ਕੀਤਾ। ਫਾਊਂਡੇਸ਼ਨ ਅਨੁਸਾਰ ਇਹ ਫੇਰੀ ਅਹਿਮਦਾਬਾਦ ਵਿਚ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਆਏ ਸਕਾਟਿਸ਼ ਵਫ਼ਦ ਦੇ ਪ੍ਰੋਗਰਾਮ ਦਾ ਹਿੱਸਾ ਸੀ।
ਅਜੀਤ ਡੈਸਕ
27-10-2026