ਮੈਪਲ ਰਿੱਜ ’ ਚ 1 ਨਵੰਬਰ ਨੂੰ ਹੋਵੇਗੀ ਸਾਲਾਨਾ ‘ ਪੰਪਕਿਨ ਕਰਾਸ ’ ਸਾਈਕਲ ਦੌੜ
ਵੈਨਕੂਵਰ, 26 ਅਕਤੂਬਰ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਮੈਪਲ ਰਿੱਜ ਸ਼ਹਿਰ ਵਿਖੇ ਹਰ ਸਾਲ ਹੈਲੋਵੀਨ ਦੇ ਮੌਕੇ ਕਰਵਾਈ ਜਾਣ ਵਾਲੀ ‘ਪੰਪਕਿਨ ਕਰਾਸ’ ਸਾਈਕਲ ਦੌੜ ਇਸ ਵਾਰ 1 ਨਵੰਬਰ ਨੂੰ ਕਰਵਾਈ ਜਾ ਰਹੀ ਹੈ। ਇਸ ਦੌੜ ਵਿਚ ਸਾਈਕਲ ਸਵਾਰ ਵੱਖ-ਵੱਖ ਤਰ੍ਹਾਂ ਦੀਆਂ ਰੁਕਾਵਟਾਂ ਅਤੇ ਕੱਚੇ ਰਸਤਿਆਂ ਤੋਂ ਲੰਘ ਕੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨਗੇ।
ਅਜੀਤ ਡੈਸਕ
27-10-2026