16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਸਿਹਤ ਮੰਤਰੀ ਵੈਸ ਸਟ੍ਰੀਟਿੰਗ ਦੀ ਮੁਲਾਕਾਤ ਬਣੀ ਚਰਚਾ ਦਾ ਵਿਸ਼ਾ

ਅਜੀਤ ਡੈਸਕ 14-05-2026
ਲੰਡਨ, 13 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪ੍ਰਧਾਨ ਮੰਤਰੀ ਕੀਰ ਸਟਾਰਮਰ ਤੋਂ ਅਸਤੀਫੇ ਦੀ ਮੰਗ ਅਜੇ ਦੁਵਿਧਾ ਵਿਚ ਫਸੀ ਹੋਈ ਹੈ | ਸੰਸਦ ਦੇ ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਵੈਸ ਸਟ੍ਰੀਟਿੰਗ ਨਾਲ ਹੋਈ ਮੁਲਾਕਾਤ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ | ਇਹ 17 ਮਿੰਟ ਦੀ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਦਫਤਰ 10 ਡਾਊਨਿੰਗ ਸਟਰੀਟ ਨੇ ਬਿਆਨ ਜਾਰੀ ਕਰਦਿਆਂ ਜਨਤਕ ਤੌਰ 'ਤੇ ਭਰੋਸਾ ਪ੍ਰਗਟ ਕੀਤਾ ਹੈ, ਭਾਵ ਕਿ ਉਹ ਅਸਤੀਫਾ ਨਹੀਂ ਦੇਣਗੇ | ਸਟ੍ਰੀਟਿੰਗ ਨੇ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ | ਜਦ ਕਿ ਨਜ਼ਦੀਕੀ ਸਾਥੀਆਂ ਨੇ ਜਲਦੀ ਅਸਤੀਫਾ ਦੇਣ ਦੇ ਸੰਕੇਤ ਦਿੱਤੇ ਹਨ, ਤਾਂ ਜੋ ਲੀਡਰਸ਼ਿਪ ਲਈ ਰਸਮੀ ਚੁਣੌਤੀ ਪੇਸ਼ ਕੀਤੀ ਜਾ ਸਕੇ | ਪਰ ਸੰਸਦ ਵਿਚ ਉਹ ਪ੍ਰਧਾਨ ਮੰਤਰੀ ਨਾਲ ਪਹਿਲੀ ਕਤਾਰ ਵਿਚ ਬੈਠੇ ਵਿਖਾਈ ਦਿੱਤੇ | ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ, ਲਗਭਗ 100 ਲੇਬਰ ਸਾਂਸਦਾਂ ਨੇ ਸਟਾਰਮਰ ਦੇ ਅਸਤੀਫੇ ਦੀ ਮੰਗ ਕੀਤੀ ਹੈ, ਜਦਕਿ ਇੰਨੀ ਹੀ ਗਿਣਤੀ ਵਿਚ ਸਾਂਸਦ ਉਨ੍ਹਾਂ ਦੇ ਸਮਰਥਨ ਵਿਚ ਵੀ ਹਨ |
ਪਿਛਲੀ ਖ਼ਬਰ ਮੇਲਾ ਐਡੀਲੇਡ ਦਾ 2026 ਯਾਦਗਾਰੀ ਤੇ ਇਤਿਹਾਸਕ ਮੇਲੇ ਵਜੋਂ ਸਮਾਪਤ ਅਗਲੀ ਖ਼ਬਰ ਬਰਤਾਨਵੀ ਸੰਸਦ ਦੇ ਇਜਲਾਸ ਦੀ ਆਰੰਭਤਾ ਮੌਕੇ ਮਹਾਰਾਜਾ ਚਾਰਲਸ ਦੇ ਭਾਸ਼ਣ 'ਚ ਸਰਕਾਰ ਦੇ ਨਵੇਂ ਬਿੱਲਾਂ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।