25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮੈਲਬੌਰਨ 'ਚ ਭਾਰਤੀ ਵਿਦਿਆਰਥੀ ਨੂੰ ਘੱਟ ਤਨਖਾਹ ਦੇਣ ਵਾਲੇ ਨੂੰ ਜੁਰਮਾਨਾ

ਅਜੀਤ ਡੈਸਕ 18-05-2026

ਮੈਲਬੌਰਨ, 17 ਮਈ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ 'ਚ ਪ੍ਰਵਾਸੀ ਕਾਮਿਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਸੰਸਥਾ 'ਫੇਅਰ ਵਰਕ ਓਮਬਡਸਮੈਨ' ਨੇ ਮੈਲਬੌਰਨ ਵਿਚ ਇਕ ਵੱਡੀ ਕਾਰਵਾਈ ਕੀਤੀ ਹੈ | ਅਦਾਲਤ ਨੇ ਮੈਲਬੌਰਨ ਦੇ ਪੱਛਮੀ ਉਪਨਗਰ ਤ੍ਰੂਗਾਨੀਨਾ ਵਿਖੇ 'ਯੂਨਾਈਟਿਡ ਪੈਟਰੋਲੀਅਮ' ਦੇ ਪੰਪ ਦੀ ਸਾਬਕਾ ਓਪਰੇਟਰ ਤੇ ਉਸਦੇ ਪਤੀ ਨੂੰ ਇਕ ਭਾਰਤੀ ਵਿਦਿਆਰਥੀ ਦਾ ਸ਼ੋਸ਼ਣ ਕਰਨ ਤੇ ਜਾਅਲੀ ਰਿਕਾਰਡ ਪੇਸ਼ ਕਰਨ ਦੇ ਦੋਸ਼ 'ਚ ਕੁੱਲ 40,000 ਡਾਲਰ ਦਾ ਜੁਰਮਾਨਾ ਕੀਤਾ ਹੈ | ਅਦਾਲਤ ਦੀ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਜੋੜੇ ਨੇ ਪੰਪ 'ਤੇ ਕੰਮ ਕਰਦੇ ਇਕ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਸਿਰਫ਼ 14 ਡਾਲਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਫਲੈਟ ਰੇਟ 'ਤੇ ਭੁਗਤਾਨ ਕੀਤਾ ਜੋ ਕਿ ਸਰਕਾਰ ਵਲੋਂ ਜਾਰੀ ਕੀਤੇ ਗਏ ਰੇਟਾਂ ਤੋਂ ਕਾਫ਼ੀ ਘੱਟ ਸੀ |

ਪਿਛਲੀ ਖ਼ਬਰ ਸਾਤਵਿਕ-ਚਿਰਾਗ ਥਾਈਲੈਂਡ ਓਪਨ ਵਿਚ ਉਪ ਜੇਤੂ ਰਹੇ ਅਗਲੀ ਖ਼ਬਰ -ਅਮਰੀਕਾ-ਈਰਾਨ ਜੰਗ ਦਾ ਅਸਰ- ਅਮਰੀਕਾ 'ਚ ਮਹਿੰਗਾਈ ਨੇ ਕੀਤੇ ਲੋਕ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।