05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪੰਜਾਬੀ ਮੂਲ ਦਾ ਡਲਿਵਰੀ ਡਰਾਈਵਰ ਕਤਲ ਮਾਮਲੇ 'ਚ ਦੋਸ਼ੀ ਕਰਾਰ <br/>

ਅਜੀਤ ਡੈਸਕ 19-05-2026
ਲੰਡਨ, 18 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵੁਲਵਰਹੈਂਪਟਨ ਕਰਾਊਨ ਕੋਰਟ ਵੱਲੋਂ 32 ਸਾਲਾ ਤਨਵੀਰ ਸਿੰਘ ਨੂੰ ਕਤਲ ਦੇ ਇਕ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ | ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਦੀ ਤਸਵੀਰ ਤੇ ਜਾਣਕਾਰੀ ਜਨਤਕ ਕੀਤੀ ਹੈ | ਇਹ ਮਾਮਲਾ ਅਗਸਤ 2025 ਦਾ ਹੈ ਜਦੋਂ 41 ਸਾਲਾ ਸ਼ਾਰਾ ਮਿਲਰ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ | ਅਦਾਲਤ 'ਚ ਦੱਸਿਆ ਗਿਆ ਕਿ ਜਾਂਚ ਦੌਰਾਨ ਸਾਹਮਣੇ ਆਈ ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਲੱਗਾ ਕਿ ਸ਼ਰਾਬ ਪੀਣ ਤੋਂ ਬਾਅਦ ਤਨਵੀਰ ਸਿੰਘ ਆਪਣੀ ਡਲਿਵਰੀ ਵਾਲੀ ਚਿੱਟੇ ਰੰਗ ਦੀ ਸਪਿ੍ੰਟਰ ਵੈਨ ਵਿੱਚ ਹੈਂਡਸਵਰਥ ਦੀ ਵਿਕਟੋਰੀਆ ਰੋਡ ਤੋਂ ਸ਼ਾਰਾ ਨੂੰ ਨਾਲ ਲੈ ਕੇ ਗਿਆ ਸੀ | ਬਾਅਦ ਵਿਚ ਇਹ ਵੈਨ ਸਮੈਦਿਕ ਦੀ ਵੁੱਡਬਰਨ ਰੋਡ 'ਤੇ ਰੁਕਦੀ ਦਿਖਾਈ ਦਿੱਤੀ, ਜਿੱਥੇ ਤਨਵੀਰ ਸਿੰਘ ਨੇ ਸ਼ਾਰਾ ਦੀ ਲਾਸ਼ ਨੂੰ ਵੈਨ ਦੇ ਪਿਛਲੇ ਹਿੱਸੇ ਵਿੱਚੋਂ ਕੱਢ ਕੇ ਫੁੱਟਪਾਥ 'ਤੇ ਸੁੱਟ ਦਿੱਤਾ | ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਸ਼ਾਰਾ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਸੀ | ਆਪਣੇ ਖਿਲਾਫ਼ ਫੋਰੈਂਸਿਕ ਸਬੂਤਾਂ ਨੂੰ ਨਸ਼ਟ ਕਰਨ ਦੇ ਮਕਸਦ ਨਾਲ, ਤਨਵੀਰ ਨੇ ਲਾਸ਼ ਉੱਤੇ ਕੋਈ ਤਰਲ ਪਦਾਰਥ ਵੀ ਛਿੜਕਿਆ ਸੀ | ਪੁਲਿਸ ਨੇ ਤਨਵੀਰ ਸਿੰਘ ਨੂੰ ਵੈਸਟ ਬ੍ਰੋਮਵਿਚ ਦੀ ਲਿਓਪਾਰਡ ਲੇਨ ਸਥਿਤ ਉਸ ਦੇ ਘਰ ਦੇ ਨੇੜਿਓਾ ਗਿ੍ਫਤਾਰ ਕਰ ਕੀਤਾ ਅਤੇ ਹੁਣ 2 ਹਫ਼ਤੇ ਚੱਲੇ ਮੁਕੱਦਮੇ ਤੋਂ ਬਾਅਦ ਅਦਾਲਤ ਨੇ ਤਨਵੀਰ ਸਿੰਘ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ | ਉਸ ਨੂੰ 27 ਮਈ 2026 ਨੂੰ ਸਜ਼ਾ ਸੁਣਾਈ ਜਾਵੇਗੀ |

ਪਿਛਲੀ ਖ਼ਬਰ ਸ੍ਰੀਲੰਕਾ ਕ੍ਰਿਕਟ ਦੀ ਅੰਤਰਿਮ ਕਮੇਟੀ ਤੇ ਆਈ.ਸੀ.ਸੀ. ਵਿਚਕਾਰ ਮਤਭੇਦ ਅਗਲੀ ਖ਼ਬਰ ਲਿਏਾਡਰ ਪੇਸ ਦੀ ਮਾਂ ਉਲੰਪੀਅਨ ਜੈਨੀਫਰ ਪੇਸ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।